ਚੰਡੀਗੜ: ਜੇ ਐਸ ਮਾਨ
ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਪਾਰਟੀ ਦੀ ਸਾਲਾਨਾ ਰਿਟਰਨ (Annual Return) ਭਰੀ। ਇਸ ਦੌਰਾਨ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Vidhan Sabha Elections 2022) ਦੌਰਾਨ ਪਾਰਟੀ ਉਮੀਦਵਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਕਿ ਕਿਸ ਨੂੰ ਕਿੰਨਾ ਫੰਡ ਦਿੱਤਾ ਗਿਆ। ਪਾਰਟੀ ਵੱਲੋਂ ਸਾਲਾਨਾ ਰਿਟਰਨ ਭਰਦਿਆਂ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Parkash Singh Badal) ਸਭ ਤੋਂ ਗਰੀਬ ਆਗੂ ਦੱਸਿਆ ਗਿਆ।
ਪਾਰਟੀ ਵੱਲੋਂ ਰਿਟਰਨ ਵਿੱਚ ਦਿੱਤੀ ਜਾਣਕਾਰੀ ਦੇ ਖੁਲਾਸੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ 2022 ਵਿੱਚ 97 ਉਮੀਦਵਾਰਾਂ ਵਿਚੋਂ ਇਨ੍ਹਾਂ ਦੋ ਉਮੀਦਵਾਰਾਂ ਨੂੰ ਪਾਰਟੀ ਵੱਲੋਂ 30-30 ਲੱਖ ਰੁਪਏ ਦਾ ਚੰਦਾ ਜਾਰੀ ਕੀਤਾ ਗਿਆ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।
ਸਾਲਾਨਾ ਰਿਟਰਨ ਦੀ ਕਾਪੀ।
ਇਹ ਸਾਰੀ ਜਾਣਕਾਰੀ ਅਕਾਲੀ ਦਲ ਵੱਲੋਂ ਸਾਲਾਨਾ ਰਿਟਰਨ ਭਰਨ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਉਮੀਦਵਾਰਾਂ ਨੂੰ ਜਾਰੀ ਕੀਤੇ ਫੰਡਾਂ ਬਾਰੇ ਦਿੱਤੀ ਗਈ ਹੈ।