PoliticsPunjabReligious

SGPC ਦਫ਼ਤਰ ‘ਚ ਕਿਰਪਾਨਾਂ ਮਾਰ ਕੇ ਅਕਾਊਂਟ ਕਲਰਕ ਦਰਬਾਰਾ ਸਿੰਘ ਦਾ ਕਤਲ

Murder of account clerk Darbara Singh by beating Kirpans in SGPC office

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਫਤਰ ਅਕਾਊਂਟ ਕਲਰਕ ਦਰਬਾਰਾ ਸਿੰਘ ‘ਤੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਸੁਖਬੀਰ ਸਿੰਘ ਵੱਲੋਂ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਵਿਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ। ਇਹ ਹਮਲਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਦਫਤਰ ਦੀ ਅਕਾਊਂਟ ਬਰਾਂਚ ਵਿਖੇ ਕੀਤਾ ਗਿਆ |

ਜ਼ਿਲ੍ਹਾ ਅਦਾਲਤ ‘ਚ ਸੀਨੀਅਰ ਅਫਸਰ ਦਾ ਗੋਲੀਆ ਮਾਰ ਕੇ ਕਤਲ, ਮਚੀ ਹਾਹਾਕਾਰ

ਦਰਅਸਲ ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਦਾ ਕੋਈ ਪਰਿਵਾਰਕ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ ਜੋ ਵੱਧ ਕੇ ਜਾਨਲੇਵਾ ਹਮਲੇ ਤੱਕ ਪਹੁੰਚ ਗਿਆ । ਸੇਵਾਦਾਰ ਸੁਖਬੀਰ ਸਿੰਘ ਵਲੋਂ ਅਕਾਊਂਟਸ ਕਲਰਕ ਦਰਬਾਰਾ ਸਿੰਘ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ । ਲਹੂ ਲੁਹਾਣ ਬੇਹੋਸ਼ੀ ਦੀ ਹਾਲਤ ਵਿੱਚ ਦਰਬਾਰਾ ਸਿੰਘ ਨੂੰ ਐਬੂਲੈਂਸ ਰਾਹੀਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਵਿਖੇ ਭੇਜਿਆ ਗਿਆ | ਜਿਥੇ ਡਾਕਟਰਾਂ ਵੋਲੋ ਦਰਬਾਰਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।

Back to top button