SGPC ਕਾਲਜ ‘ਚ ਸਟਿੱਕਰ ਵਾਲੀ ਗੱਡੀ ‘ਚੋਂ ਸ਼ਰਾਬ ਬਰਾਮਦ
Liquor recovered from vehicle with sticker at SGPC college
ਲੁਧਿਆਣਾ ਜ਼ਿਲ੍ਹੇ ਦੇ ਗਿੱਲ ਨੇੜੇ ਚੌਂਕੀ ਮਿਰਾਡੋ ਅਧੀਨ ਪੈਂਦੇ ਸ਼੍ਰੋਮਣੀ ਕਮੇਟੀ ਦੇ ਜੀਐਨਈ ਕਾਲਜ ਇਲਾਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਰੇਡ ਕਰਕੇ ਇੱਕ ਗੱਡੀ ਦੇ ਵਿੱਚੋਂ ਸ਼ਰਾਬ ਬਰਾਮਦ ਕੀਤੀ ਗਈ। ਇਸ ਗੱਡੀ ਦੇ ਉੱਤੇ ਭਾਜਪਾ ਦੇ ਵਾਰਡ ਨੰਬਰ 38 ਤੋਂ ਉਮੀਦਵਾਰ ਦਾ ਪੋਸਟਰ ਵੀ ਲੱਗਿਆ ਹੋਇਆ ਹੈ।
ਜਲੰਧਰ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ 3 ਦਿਨਾਂ ਲਈ ਛੁੱਟੀ ਦਾ ਐਲਾਨ
ਗੱਡੀ ਵਿਚੋਂ ਸ਼ਰਾਬ ਮਿਲਣ ਦੇ ਮਾਮਲੇ ‘ਚ ਪੁਲਿਸ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਸਿਆਸੀ ਪਾਰਟੀ ਦਾ ਸਟਿੱਕਰ ਵੀ ਗੱਡੀ ਦੇ ਪਿੱਛੇ ਲੱਗਿਆ ਹੋਇਆ ਹੈ। ਉਹਨਾਂ ਕਿਹਾ ਕਿ ਬਾਕੀ ਮਾਮਲੇ ਦੀ ਜਾਂਚ ਅਸੀਂ ਕਰ ਰਹੇ ਹਾਂ। ਇੱਕ ਪੇਟੀ ਸ਼ਰਾਬ ਦੀ ਗੱਡੀ ਦੀ ਡਿੱਗੀ ਵਿੱਚੋਂ ਬਰਾਮਦ ਹੋਈ ਹੈ।
ਜਲੰਧਰ ‘ਚ ਚੋਣਾਂ ਦੌਰਾਨ ਦੇਰ ਰਾਤ ਕਾਂਗਰਸ ਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਜੰਮਕੇ ਹੋਈ ਲੜਾਈ
ਉਥੇ ਹੀ ਮੌਕੇ ‘ਤੇ ਪਹੁੰਚੀ ਆਪ ਐਮਐਲਏ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਇਸ ਗੱਡੀ ਦਾ ਅਸੀਂ ਕਾਫੀ ਦੇਰ ਤੋਂ ਪਿੱਛਾ ਕਰ ਰਹੇ ਸੀ। ਉਹਨਾਂ ਕਿਹਾ ਕਿ ਗੱਡੀ ਕਾਲਜ ਦੇ ਵਿੱਚ ਜਦੋਂ ਆ ਕੇ ਅੰਦਰ ਵੜੀ ਤਾਂ ਗੱਡੀ ਦੇ ਵਿੱਚ ਬੈਠੇ ਲੋਕ ਸਾਨੂੰ ਵੇਖ ਕੇ ਭੱਜ ਗਏ। ਉਹਨਾਂ ਕਿਹਾ ਕਿ ਇਹ ਉਮੀਦਵਾਰ ਦੀ ਹੀ ਗੱਡੀ ਹੈ ਜੋ ਕਿ ਵਾਰਡ ਨੰਬਰ 38 ਤੋਂ ਚੋਣ ਮੈਦਾਨ ਦੇ ਵਿੱਚ ਹੈ। ਉਹਨਾਂ ਕਿਹਾ ਕਿ ਗੱਡੀ ਦੇ ਵਿੱਚੋਂ ਸ਼ਰਾਬ ਦੇ ਨਾਲ ਵੋਟਰ ਲਿਸਟ ਵੀ ਬਰਾਮਦ ਹੋਈਆਂ ਹਨ। ਜਿਸ ਤੋਂ ਜ਼ਾਹਿਰ ਹੈ ਕਿ ਇਹ ਵੋਟਰਾਂ ਨੂੰ ਸ਼ਰਾਬ ਵੰਡੀ ਜਾ ਰਹੀ ਸੀ।