EducationJalandhar

SGPC ਚੋਣਾਂ ਲਈ DC ਵੱਲੋਂ ਜ਼ਿਲ੍ਹੇ ਚ 6 ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਾਮਜ਼ਦ

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ 6 ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਾਮਜ਼ਦ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ‘ਚ ਪੈਂਦੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 78-ਫਿਲੌਰ ਲਈ ਉਪ ਮੰਡਲ ਮੈਜਿਸਟੇ੍ਟ ਫਿਲੌਰ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹਲਕਾ 79-ਨਕੋਦਰ ਲਈ ਉਪ ਮੰਡਲ ਮੈਜਿਸਟੇ੍ਟ ਨਕੋਦਰ, 80-ਸ਼ਾਹਕੋਟ ਲਈ ਉਪ ਮੰਡਲ ਮੈਜਿਸਟੇ੍ਟ ਸ਼ਾਹਕੋਟ, 81-ਆਦਮਪੁਰ ਲਈ ਉਪ ਮੰਡਲ ਮੈਜਿਸਟੇ੍ਟ ਜਲੰਧਰ-1, 82-ਜਲੰਧਰ ਸ਼ਹਿਰ ਲਈ ਜੁਆਇੰਟ ਕਮਿਸ਼ਨਰ ਨਗਰ ਨਿਗਮ, ਜਲੰਧਰ ਅਤੇ 83-ਕਰਤਾਰਪੁਰ ਲਈ ਉਪ ਮੰਡਲ ਮੈਜਿਸਟੇ੍ਟ ਜਲੰਧਰ-2 ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਲਾਇਆ ਗਿਆ ਹੈ। ਚੋਣ ਹਲਕੇ 78-ਫਿਲੌਰ ਵਿੱਚ ਫਿਲੌਰ ਤਹਿਸੀਲ (ਸਿਵਾਏ ਨਗਰ ਕੌਂਸਲ ਨੂਰਮਹਿਲ, ਕਾਨੂੰਗੋ ਸਰਕਲ ਨੂਰਮਹਿਲ, ਜੰਡਿਆਲਾ ਤੇ ਤਲਵਣ) ਸ਼ਾਮਲ ਹਨ। ਇਸੇ ਤਰ੍ਹਾਂ 79-ਨਕੋਦਰ ਵਿੱਚ ਨਗਰ ਕੌਂਸਲ ਨੂਰਮਹਿਲ, ਕਾਨੂੰਗੋ ਸਰਕਲ ਨੂਰਮਹਿਲ, ਜੰਡਿਆਲਾ ਤੇ ਤਲਵਣ (ਤਹਿਸੀਲ ਫਿਲੌਰ) ਤੇ ਨਕੋਦਰ ਤਹਿਸੀਲ (ਸਿਵਾਏ ਕਾਨੂੰਗੋ ਸਰਕਲ ਉੱਗੀ ਤੇ ਗਿੱਲ) ਅਤੇ 80-ਸ਼ਾਹਕੋਟ ‘ਚ ਸ਼ਾਹਕੋਟ ਤਹਿਸੀਲ ਤੇ ਤਹਿਸੀਲ ਨਕੋਦਰ ਦੇ ਕਾਨੂੰਗੋ ਸਰਕਲ ਉੱਗੀ ਤੇ ਗਿੱਲ ਸ਼ਾਮਲ ਹਨ।

Leave a Reply

Your email address will not be published.

Back to top button