SGPC ਦੇ ਸਾਬਕਾ ਪ੍ਰਧਾਨ ਨੇ ਕਿਹਾ ਸੌਦਾ ਸਾਧ ਨੂੰ ਜਥੇਦਾਰ ਦੀ ਧੌਣ ‘ਤੇ ਗੋਡਾ ਰੱਖ ਕੇ ਮੁਆਫੀ ਦੇਣ ਤੇ ਬਾਗੀ ਧੜਾ ਕਿਉਂ ਸੁੱਤਾ ਰਿਹੈਂ
The former president of the Shiromani Committee said why the rebel faction is sleeping on Sauda Sadh's apology by putting his knee on the Jathedar's hand.
ਸ਼੍ਰੋਮਣੀ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਅਕਾਲੀ ਦਲ ਬਾਦਲ ਤੇ ਬਾਗੀ ਹੋਏ ਟਕਸਾਲੀ ਲੀਡਰਾਂ ‘ਤੇ ਤੰਜ ਕੱਸਿਆ ਹੈ। ਭੌਰ ਨੇ ਅਕਾਲੀ ਦਲ ਅੰਦਰ ਪੈਦਾ ਹੋਈ ਬਾਗਵਤ ਨੂੰ ਲੈ ਕੇ ਕਈ ਸਵਾਲ ਖ੍ਹੜੇ ਕਰ ਦਿੱਤੇ ਹਨ। ਉਹਨਾਂ ਨੇ ਕਿਹਾ ਕਿ – ”ਬਾਦਲ ਦੱਲ ਦਾ ਕਾਟੋਕਲੇਸ਼ ਖੂਬ ਸੁਰਖੀਆਂ ਬਟੋਰ ਰਿਹਾ ਹੈ । ਦੋਨੋ ਧੜੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਿਤ ਕਰਨ ਲਈ ਪੂਰਾ ਤਾਣ ਲਾ ਰਹੇ ਹਨ , ਪੰਜਾਬ ਅਤੇ ਪੰਥ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ । ਅਤੀਤ ਵਿੱਚ ਖਾਲਸਾ ਪੰਥ ਨਾਲ ਕੀਤੇ ਗੁਨਾਹਾਂ ਅਤੇ ਧੋਖਿਆਂ ਨੂੰ ਇੱਕ ਦੂਜੇ ਸਿਰ ਮੜ੍ਹ ਕੇ ਸੁਥਰੇ ਹੋਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਜਦਕਿ ਜਦੋਂ ਪੰਥਕ ਮੁਖੌਟਿਆਂ ਥੱਲੇ ਪੰਥ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਸੀ ਇਹ ਸਭ ਇੱਕ ਦੂਜੇ ਨੂੰ ਬਚਾਉਣ ਲਈ ਪੂਰਾ ਤਾਣ ਲਾ ਰਹੇ ਸਨ । ਵੋਟਾਂ ਦੀ ਖਾਤਿਰ ਪੰਥਕ ਹਿੱਤਾਂ ਨੂੰ ਪਿੱਠ ਦਿਖਾ ਕੇ ਸੌਦਾ ਸਾਧ ਨਾਲ ਯਾਰੀਆਂ ਸਾਰੇ ਪਾਲਦੇ ਰਹੇ ਹਨ ।ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਨਿੱਜੀ ਹਿੱਤ ਪਾਲਦੇ ਰਹਿਣਾਂ ਇਹਨਾਂ ਦੀ ਆਦਤ ਹੀ ਬਣੀ ਰਹੀ ਹੈ । ਇਹੀ ਕਾਰਣ ਹਨ ਨਾਂ ਇਹਨਾਂ ਦਾ ਮੂੰਹ ਬਰਗਾੜੀ ਦੀਆਂ ਘਟਨਾਵਾਂ ਸਮੇ ਖੁਲ੍ਹਿਆ , ਨਾਂ ਸੌਦਾ ਸਾਧ ਨੂੰ ਜਥੇਦਾਰਾਂ ਦੀ ਧੌਣ ਤੇ ਗੋਡਾ ਰੱਖ ਕੇ ਮੁਆਫੀ ਦੇਣ ਸਮੇ ਖੁਲ੍ਹਿਆ । ਇਹ ਤਾਂ ਸਾਰਾ ਸਾਰਾ ਦਿਨ ਬਾਦਲਾਂ ਦੀਆਂ ਟੈਲੀਵਿਜ਼ਨਾਂ ਤੇ ਸਫਾਈਆਂ ਦਿੰਦੇ ਰਹੇ ਹਨ ।
ਇਹਨਾਂ ਦੀਆਂ ਅੱਖਾਂ ਸਾਹਮਣੇ ਅਕਾਲੀ ਦੱਲ ਦਾ ਪ੍ਰਵਾਰੀਕਰਨ,ਅਪਰਾਧੀਕਰਨ ,ਕਾਂਗਰਸੀਕਰਨ ਅਤੇ ਵਪਾਰੀਕਰਨ ਹੋਇਆ ਹੈ । ਜੇ ਉਸ ਸਮੇ ਕੁਝ ਕੀਤਾ ਹੁੰਦਾ ਤਾਂ ਅੱਜ ਨਾਂ ਤੁਹਾਨੂੰ ਇਹ ਦਿਨ ਦੇਖਣੇ ਪੈਂਦੇ ਅਤੇ ਨਾਂ ਅੱਜ ਪੰਥਕ ਸੰਸਥਾਵਾਂ ਅਤੇ ਅਕਾਲੀ ਦੱਲ ਦੀ ਇਹ ਹਾਲਤ ਹੁੰਦੀ ।
ਦਰਅਸਲ ਇਹ ਫੁੱਟ ਬਾਦਲ ਦੱਲ ਵਿੱਚ ਕੇਵਲ ਸਿਆਸੀ ਤਾਕਤ ਹਥਿਆਉਣ ਲਈ ਪਈ ਹੈ । ਪੰਥਕ ਸਰੋਕਾਰਾਂ ਨਾਲ ਇਸਦਾ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ । ਜਿਹੜੇ ਲੋਕ ਕਦੀਂ ਬਾਦਲ ਪਰਿਵਾਰ ਨੂੰ ਸਿਆਸੀ ਪਾਵਰ ਬੈਂਕ ਸਮਝਦੇ ਰਹੇ ਹਨ ਅਤੇ ਸਿਆਸੀ ਤਾਕਤ ਹਾਸਿਲ ਕਰਨ ਲਈ ਪੰਥ ਉੱਤੇ ਹੁੰਦਾ ਹਰ ਜ਼ੁਲਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਹਨ ਉਨ੍ਹਾਂ ਨੂੰ ਬਾਦਲ ਦੱਲ ਦੀਆਂ ਵਾਰ ਵਾਰ ਹੋ ਰਹੀਆਂ ਨਮੋਸ਼ੀਜਨਕ ਹਾਰਾਂ ਨੇ ਇਹ ਸਮਝਾ ਦਿੱਤਾ ਹੈ ਕਿ ਹੁਣ ਪੰਥ ਦੇ ਮਨਾਂ ਵਿਚੋਂ ਉੱਤਰ ਚੁੱਕਾ ਬਾਦਲ ਪ੍ਰੀਵਾਰ ਇਹਨਾਂ ਨੂੰ ਸਿਆਸੀ ਤਾਕਤ ਦੇਣ ਦੇ ਸਮਰੱਥ ਨਹੀਂ ਰਿਹਾ ਅਤੇ ਇਹਨਾਂ ਅੱਕੀਂ ਪਲਾਹੀਂ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਹਨ ।
ਪਰ ਹੁਣ ਖਾਲਸਾ ਪੰਥ ਸੁਚੇਤ ਹੈ , ਵਾਰ ਵਾਰ ਰੁੱਸਣ ਅਤੇ ਕੁੱਝ ਸੌਦਾ ਕਰ ਕੇ ਫਿਰ ਮੰਨ ਜਾਣ ਦੀ ਖੇਡ ਖੇਡ ਕੇ ਘਰ ਵਾਪਸੀ ਹੁੰਦੀ , ਪੰਥ ਨੇ ਬਹੁਤ ਵਾਰ ਵੇਖ ਲਈ ਹੈ । ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ ।