ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਸ਼ਿਵ ਸੈਨਾ ਆਗੂਆਂ ਵੱਲੋਂ ਮੰਦਰ ਪ੍ਰਬੰਧਕਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਅੱਜ ਧਰਨਾ ਦਿੱਤਾ ਗਿਆ। ਇਸੇ ਮੌਕੇ ਧਰਨੇ ਵਿੱਚ ਰੱਖ ਕੇ ਉਨ੍ਹਾਂ ਵੱਲੋਂ ਰਮਾਇਣ ਗ੍ਰੰਥ ਦਾ ਪਾਠ ਕੀਤਾ ਜਾ ਰਿਹਾ ਸੀ।
ਸ਼ਿਵ ਸੈਨਾ ਆਗੂ ਨੇ ਦੋਸ਼ ਲਾਇਆ ਕਿ ਐੱਸ.ਐੱਚ.ਓ. ਗੁਰਵਿੰਦਰ ਸਿੰਘ (SHO Gurwinder Singh) ਨੇ ਉਨ੍ਹਾਂ ਨੂੰ ਗ੍ਰੰਥ ਹੱਥ ‘ਚ ਫੜੇ ਧੱਕਾ ਦੇ ਦਿੱਤਾ, ਜਿਸ ਕਾਰਨ ਰਾਮਾਇਣ ਗ੍ਰੰਥ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਇਕ ਤਰ੍ਹਾਂ ਨਾਲ ਉਸ ਨੇ ਰਾਮਾਇਣ ਗ੍ਰੰਥ ਦੀ ਬੇਅਦਬੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਅੰਮ੍ਰਿਤਪਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਇਆ ਤਾਂ ਪੁਲਿਸ ਪਿੱਛੇ ਹਟ ਗਈ ਪਰ ਜਦੋਂ ਅਸੀਂ ਰਮਾਇਣ ਲੈ ਕੇ ਆਏ ਤਾਂ ਇਸ ਤਰ੍ਹਾਂ ਧੱਕਾ ਮਾਰ ਰਿਹਾ ਹੈ ਕੀ ਐੱਸ.ਐੱਚ.ਓ. ਰਾਮਾਇਣ ਦਾ ਸਤਿਕਾਰ ਨਹੀਂ ਕਰਦਾ। ਪੁਲਿਸ ਦਾ ਇਹ ਦੋਹਰਾ ਮਾਪਦੰਡ, ਕਿਹੋ ਜਿਹਾ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ, ਹਾਲਾਂਕਿ ਕੁਝ ਸਮੇਂ ਬਾਅਦ ਐੱਸ.ਐੱਚ.ਓ. ਨੇ ਆਪਣੇ ਕੀਤੇ ਲਈ ਮੁਆਫੀ ਮੰਗੀ।