Latest news

Glime India News

ਕੈਲੀਫੋਰਨੀਆ ਦੀ ਜੇਲ੍ਹ ਚੋਂ ਅੱਧੀ ਰਾਤ ਨੂੰ 6 ਕੈਦੀ ਫਰਾਰ

ਫਰਿਜ਼ਨੋ (ਅਮਨ ਨਾਗਰਾ )-

ਕੈਲੀਫੋਰਨੀਆ ਸੂਬੇ ਦੀ ਮਰਸੇਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਲੋਂ ਜਾਰੀ ਕੀਤੇ ਇਕ ਬਿਆਨ ਅਨੁਸਾਰ ਮਰਸੀਡ ਕਾਉਂਟੀ ਡਾਉਨ ਟਾਊਨ ਜੇਲ੍ਹ ਵਿਚੋਂ ਸ਼ਨੀਵਾਰ ਦੀ ਰਾਤ ਨੂੰ 6 ਕੈਦੀ ਫਰਾਰ ਹੋ ਗਏ ਹਨ। ਇਸ ਸਬੰਧੀ ਜੇਲ੍ਹ ਸਟਾਫ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿਚ ਅੱਧੀ ਰਾਤ ਕੈਦੀਆਂ ਨੂੰ ਲਾਪਤਾ ਪਾਇਆ ਗਿਆ।

ਇਸ ਸੰਬੰਧੀ ਕੀਤੀ ਗਈ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਸਾਰੇ ਕੈਦੀ ਜੇਲ੍ਹ ਦੀ ਛੱਤ ਰਾਹੀਂ ਇਕ ਹੱਥੀਂ ਬਣਾਈ ਹੋਈ ਰੱਸੀ ਦੀ ਮਦਦ ਨਾਲ ਜੇਲ੍ਹ ਦੇ ਦੂਜੇ ਪਾਸੇ ਉੱਤਰ ਕੇ ਫਰਾਰ ਹੋਣ ਵਿਚ ਕਾਮਯਾਬ ਹੋਏ ਹਨ। ਮਰਸੇਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਵੱਲੋਂ ਇਨ੍ਹਾਂ ਭਗੌੜੇ ਕੈਦੀਆਂ ਨੂੰ ਲੱਭਣ ਅਤੇ ਫੜਨ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜਦਕਿ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਵਿਅਕਤੀਆਂ ਵਿਚੋਂ ਕਿਸੇ ਨੂੰ ਵੇਖਦੇ ਹਨ ਤਾਂ ਉਨ੍ਹਾਂ ਕੋਲ ਜਾਣ ਦੀ ਬਜਾਏ ਤੁਰੰਤ ਪੁਲਸ ਨਾਲ ਸੰਪਰਕ ਕਰਨ ।

ਇਸ ਦੇ ਨਾਲ ਹੀ ਇਨ੍ਹਾਂ ਕੈਦੀਆਂ ਦੇ ਖ਼ਤਰਨਾਕ ਹੋਣ ਦਾ ਵੀ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਇਨ੍ਹਾਂ ਫਰਾਰ ਹੋਏ ਕੈਦੀਆਂ ਵਿਚ ਅਟਵਾਟਰ ਦਾ 20 ਸਾਲਾ ਜੋਰਜ ਬੈਰਨ, ਅਟਵਾਟਰ ਦਾ ਹੀ 19 ਸਾਲਾ ਗੈਬਰੀਅਲ ਫ੍ਰਾਂਸਿਸ ਕੋਰਨਾਡੋ, ਵੈਲੇਜੋ ਵਾਸੀ ਮੈਨੇਲ ਐਲਨ ਲਿਓਨ (21), ਪਲਾਨਡਾ ਦਾ 21 ਸਾਲਾ ਐਂਡਰਸ ਨੂਨੇਜ਼ ਰੌਡਰਿਗਜ਼ ਜੂਨੀਅਰ , ਲੋਸ ਬਾਨੋਸ ਤੋਂ 22 ਸਾਲਾ ਫੈਬੀਅਨ ਕਰੂਜ਼ ਰੋਮਨ ਅਤੇ ਪੋਰਟਲੈਂਡ, ਓਰੇਗਨ ਦਾ 22 ਸਾਲਾ ਐਡਗਰ ਐਡੁਅਰਡੋ ਵੈਨਤੂਰਾ ਦੇ ਨਾਮ ਸ਼ਾਮਲ ਹਨ।