Jalandhar
SSP ਜਲੰਧਰ ਦਿਹਾਤੀ ਵਲੋਂ ਪ੍ਰਵਾਸੀ ਨੌਜਵਾਨ ਦੇ ਸਨਸਨੀਖੇਜ਼ ਕਤਲ ਦੇ 3 ਮੁਲਜ਼ਮ ਕੁਝ ਘੰਟਿਆਂ ’ਚ ਗ੍ਰਿਫ਼ਤਾਰ
SSP Jalandhar Rural arrests 3 accused in sensational murder of migrant youth within a few hours

ਜਲੰਧਰ/ ਐਸ ਐਸ ਚਾਹਲ
ਜਲੰਧਰ ਦਿਹਾਤ ਪੁਲਿਸ ਨੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਪਿੰਡ ਸ਼ੇਖੇ ’ਚ ਹੋਏ ਪ੍ਰਵਾਸੀ ਨੌਜਵਾਨ ਦੇ ਸਨਸਨੀਖੇਜ਼ ਕਤਲ ਦਾ ਸੁਰਾਗ ਲਾ ਕੇ ਕੁਝ ਘੰਟਿਆਂ ’ਚ ਹੀ ਤਿੰਨ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਦਾ ਕਾਰਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਰਾਕੇਸ਼ ਪਾਟਿਲ ਨੇ ਆਪਣੇ ਹੀ ਸਾਥੀ ਅਕਸ਼ਰ ਉਰਫ਼ ਵਿਕਰਮ ਦੀ 14 ਸਾਲਾ ਧੀ ਨਾਲ ਗਲਤ ਕੰਮ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਅਕਸ਼ਰ ਉਰਫ਼ ਵਿਕਰਮ, ਵੀਰੂ ਤੇ ਸ਼ਿਵਕੁਮਾਰ ਤਿੰਨੋਂ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਹ ਤਿੰਨੋਂ ਮ੍ਰਿਤਕ ਰਾਕੇਸ਼ ਪਾਟਿਲ ਦੇ ਨਾਲ ਇਕ ਫੈਕਟਰੀ ’ਚ ਕੰਮ ਕਰਦੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤੇ ਗਏ ਖੂਨ ਨਾਲ ਲੱਥਪੱਥ ਚਾਕੂ ਸਮੇਤ ਮੋਟਰਸਾਈਕਲ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ।