
ਪੰਜਾਬ ਪੁਲਿਸ ਆਏ ਦਿਨ ਹੈਰੋਇਨ ਦੀ ਵੱਡੀ ਖੇਪ ਫੜਨ ਵਿੱਚ ਕਾਮਯਾਬ ਹੋ ਰਹੀ ਹੈ। ਇਸੇ ਲੜੀ ਤਹਿਤ ਕਪੂਰਥਲਾ ‘ਚ ਐੱਸਟੀਐੱਫ ਦੀ ਟੀਮ ਨੇ ਨਾਕਾ ਲਗਾ ਕੇ ਮੌਜੂਦਾ ਕੌਂਸਲਰ ਦੇ 2 ਮੁੰਡਿਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਜਲੰਧਰ ਐੱਸਟੀਐੱਫ ਪੁਲਿਸ ਨੇ ਕਪੂਰਥਲਾ ਚ ਵੱਡੀ ਕਾਰਵਾਈ ਕਰਦੇ ਹੋਏ ਚਿੱਟਾ ਵੇਚਣ ਦਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਹ ਚਿੱਟਾ ਵੇਚਣ ਵਾਲੇ ਦੋਵੇਂ ਸਕੇ ਭਰਾ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਨੋਂ ਹੀ ਕਪੂਰਥਲੇ ਦੇ ਮੌਜੂਦਾ ਕਾਂਗਰਸੀ ਕੌਂਸਲਰ ਦੇ ਬੇਟੇ ਹਨ।
ਸੂਤਰਾਂ ਨੇ ਦੱਸਿਆ ਕਿ ਐੱਸਟੀਐੱਫ ਦੀ ਟੀਮ ਨੇ ਕਪੂਰਥਲਾ ਜੇ ਕੁਸ਼ਟ ਆਸ਼ਰਮ ਦੇ ਕੋਲ ਗੁਪਤ ਨਾਕਾ ਲਾਇਆ ਹੋਇਆ ਸੀ। ਮੌਕੇ ‘ਤੇ ਪਹੁੰਚੇ ਐੱਸਟੀਐੱਫ਼ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਹਨ ਇਕ ਦਾ ਨਾਮ ਜਸਪ੍ਰੀਤ ਅਤੇ ਦੂਜਾ ਨਾਂ ਗੁਰਪ੍ਰੀਤ ਸਿੰਘ ਹੈ।