Latest news

ਸੁੱਖੀ ਚਾਹਲ ਨੇ ਠੋਕਿਆ ਗੁਰਮੀਤ ਪਿੰਕੀ ਖ਼ਿਲਾਫ਼ 5 ਕਰੋੜ ਰੁਪਏ ਦੀ ਮਾਣਹਾਨੀ ਮੁਕੱਦਮਾ

ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਸੁੱਖੀ ਚਾਹਲ ਨੇ ਪੰਜਾਬ ‘ਚ ਅੱਤਵਾਦ ਦੇ ਉਸ ਕਾਲੇ ਦਹਾਕੇ ਦੇ ਸਭ ਤੋਂ ਘਿਨਾਉਣੇ ਚਿਹਰਿਆਂ ‘ਚੋਂ ਇਕ ਗੁਰਮੀਤ ਸਿੰਘ ਪਿੰਕੀ ਨੂੰ ਕਾਨੂੰਨੀ ਤੌਰ ‘ਤੇ ਚੁਣੌਤੀ ਦੇਣ ਦਾ ਫ਼ੈਸਲਾ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ 5 ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਹਰ ਪੰਜਾਬੀ ਭਾਵੇਂ ਉਸ ਦੀਆਂ ਧਾਰਮਿਕ ਮਾਨਤਾਵਾਂ ਜੋ ਵੀ ਹੋਣ, ਉਨ੍ਹਾਂ ਕਾਲੇ ਦਿਨਾਂ ‘ਚ ਡਰਿਆ ਹੋਇਆ ਸੀ ਪਰ ਪੰਜਾਬੀ ਹੋਣ ਦੇ ਨਾਤੇ ਜਿਵੇਂ ਸਾਡਾ ਇਤਿਹਾਸ ਵੀ ਹੈ, ਅਸੀਂ ਪੰਜਾਬ ‘ਚ ਅੱਤਵਾਦ ਦੇ ਉਸ ਦੁਖਾਂਤ ਤੋਂ ਬਾਹਰ ਨਿਕਲਣ ‘ਚ ਕਾਮਯਾਬ ਹੋਏ। ਹਾਲਾਂਕਿ ਅੱਗੇ ਵਧ ਜਾਣਾ ਭੁੱਲਣ ਨਾਲੋਂ ਆਸਾਨ ਹੁੰਦਾ ਹੈ ਪਰ ਗੁਰਮੀਤ ਪਿੰਕੀ ਵਾਰ-ਵਾਰ ਸਾਡੇ ਜ਼ਖ਼ਮਾਂ ਨੂੰ ਛੇੜ ਰਿਹਾ ਹੈ।
ਵਿਵਾਦ ਦੇ ਸਮੇਂ ਮੁਅੱਤਲ ਕੀਤਾ ਸਿਪਾਹੀ ਪਿੰਕੀ, ਜਿਸ ਨੂੰ ਲੁਧਿਆਣਾ ‘ਚ ਅਵਤਾਰ ਸਿੰਘ ਗੋਲਾ ਦੇ ਇਕਲੌਤੇ ਪੁੱਤਰ ਅਤੇ ਇਕ ਮਾਸੂਮ ਪੰਜਾਬੀ ਨੌਜਵਾਨ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਸਿਆਸੀ ਗਲਿਆਰਿਆਂ ‘ਚ ਉਸ ਦਾ ਪ੍ਰਭਾਵ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਉਸ ਨੂੰ ਜੂਨ 2014 ਦੇ ਇਕ ਹੁਕਮ ਰਾਹੀਂ 10 ਦੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਨਾਭਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਜਿਸ ਕਾਰਨ ਸਾਰੇ ਪੰਜਾਬ ‘ਚ ਸਿਆਸੀ ਤੂਫਾਨ ਵੀ ਆ ਗਿਆ ਸੀ।

ਜੇਲ੍ਹ ‘ਚੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਪਿੰਕੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਲਗਾਤਾਰ ਲੋਕਾਂ ‘ਤੇ ਅਪਮਾਨਜਨਕ ਦੋਸ਼ ਲਾ ਰਿਹਾ ਹੈ, ਅਜਿਹਾ ਹੀ ਉਸ ਨੇ ਮੇਰੇ ਨਾਲ ਕੀਤਾ ਪਰ ਮੈਂ ਉਸ ਦੇ ਸਾਹਮਣੇ ਖੜ੍ਹਾ ਹੋਵਾਂਗਾ, ਨਾ ਸਿਰਫ ਆਪਣੇ ਲਈ ਬਲਕਿ ਉਨ੍ਹਾਂ ਸਾਰਿਆਂ ਲਈ ਵੀ, ਜੋ ਇਸ ਅੱਤਵਾਦ ਦੇ ਕਾਲੇ ਦੌਰ ‘ਚ ਮਰ ਚੁੱਕੇ ਹਨ ਤੇ ਹੁਣ ਉਹ ਆਪਣੇ ਸਨਮਾਨ ਦੀ ਰੱਖਿਆ ਨਹੀਂ ਕਰ ਸਕਦੇ ਜਾਂ ਜੋ ਜਿਊਂਦੇ ਹਨ ਪਰ ਉਨ੍ਹਾਂ ਕੋਲ ਕਾਨੂੰਨੀ ਤੌਰ ‘ਤੇ ਚੁਣੌਤੀ ਦੇਣ ਦੀ ਸਮਰੱਥਾ ਜਾਂ ਸਾਧਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਹਮੇਸ਼ਾ ਹੀ ਭਾਰਤੀ ਅਤੇ ਇਕ ਸਿੱਖ ਹੋਣ ‘ਤੇ ਮਾਣ ਰਿਹਾ ਹੈ ਅਤੇ ਮੈਂ ਆਪਣੇ ਕਿਰਦਾਰ ‘ਤੇ ਕੀਤੇ ਕਿਸੇ ਵੀ ਤਰ੍ਹਾਂ ਦੇ ਵਾਰ ਨੂੰ ਹਲਕੇ ‘ਚ ਨਹੀਂ ਲਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਪਿੰਕੀ ਨੂੰ ਐਡਵੋਕੇਟ ਅਨਿਲ ਮਹਿਤਾ ਦੀ ਅਗਵਾਈ ‘ਚ ਮੇਰੀ ਚੰਡੀਗੜ੍ਹ ਅਤੇ ਦਿੱਲੀ ਸਥਿਤ ਨਵੀਂ ਕਾਨੂੰਨੀ ਟੀਮ ਵੱਲੋਂ ਪਹਿਲਾਂ ਹੀ ਨੋਟਿਸ ਭੇਜ ਦਿੱਤਾ ਗਿਆ ਹੈ।