
ਥਿੰਦ ਆਈ ਹਸਪਤਾਲ ਦੇ ਬਾਹਰ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਇਕ ਬੁਜ਼ੁਰਗ ਅੌਰਤ ਨੇ ਥਿੰਦ ਆਈ ਹਸਪਤਾਲ ਤੇ ਗੰਭੀਰ ਦੋਸ਼ ਲਾਉਂਦੀਆਂ ਕਿਹਾ ਕਿ ਅਪੇ੍ਸ਼ਨ ਤੋਂ ਬਾਅਦ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਡਾਕਟਰਾਂ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਲੋਕਾਂ ਨੇ ਹਸਪਤਾਲ ਦੇ ਸਾਹਮਣੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਅੌਰਤ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਕਾਂਤਾ ਦੇਵੀ ਅੱਖਾਂ ‘ਚ ਚਿੱਟਾ ਮੋਤੀਆ ਦਾ ਅਪੇ੍ਸ਼ਨ ਕਰਵਾਉਣ ਲਈ ਥਿੰਦ ਆਈ ਹਸਪਤਾਲ ‘ਚ ਆਈ। ਜਿਥੇ ਉਸ ਦਾ 9 ਅਕਤੂਬਰ ਨੂੰ ਅਪੇ੍ਸ਼ਨ ਕੀਤਾ ਗਿਆ।
ਕਾਂਤਾ ਦੇਵੀ ਨੇ ਦੱਸਿਆ ਕਿ ਅਪੇ੍ਸ਼ਨ ਤੋਂ ਪਹਿਲਾ ਉਸ ਨੂੰ ਦਿਖਾਈ ਦਿੰਦਾ ਸੀ ਤੇ ਉਹ ਥੋੜਾ ਬਹੁਤ ਪੜ੍ਹ ਵੀ ਲੈਂਦੀ ਸੀ ਪਰ ਹੁਣ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਅਪੇ੍ਸ਼ਨ ਤੋਂ ਪਹਿਲਾ ਡਾਕਟਰਾਂ ਨੇ ਕਿਹਾ ਸੀ ਕਿ ਅਪੇ੍ਸ਼ਨ ਤੋਂ ਬਾਅਦ ਲੈਂਸ ਪਾਉਣ ‘ਤੇ ਉਸ ਨੂੰ ਸਾਫ-ਸਾਫ ਦਿਖਾਈ ਦੇਵੇਗਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੋਟੀ ਰਕਮ ਖਰਚ ਕਰਨ ਦੇ ਬਾਵਜੂਦ ਉਨਾਂ੍ਹ ਦੇ ਮਰੀਜ਼ ਦਾ ਸਹੀ ਇਲਾਜ ਨਾ ਹੋਣ ਕਾਰਨ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਹੈ। ਉਧਰ ਡਾ. ਥਿੰਦ ਨੇ ਦੱਸਿਆ ਕਿ ਮਹਿਲਾ ਕਾਂਤਾ ਦੇਵੀ ਨੂੰ ਦੱਸ ਦਿੱਤਾ ਗਿਆ ਸੀ ਕਿ ਜੋ ਅੱਖਾਂ ਦੀ ਰੋਸ਼ਨੀ ਇਸ ਵੇਲੇ ਹੈ ਉਹ ਅਪੇ੍ਸ਼ਨ ਤੋਂ ਬਾਅਦ ਲੈਂਸ ਪਾਉਣ ‘ਤੇ ਉਨੀ ਹੀ ਜਾਂ ਇਸ ਤੋਂ ਥੋੜੀ ਜ਼ਿਆਦਾ ਹੋ ਜਾਵੇਗੀ।