Latest news

Glime India News

ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਹੁਸ਼ਿਆਰਪੁਰ ‘ਚ ਕੱਢਿਆ ਗਿਆ ਅਲੌਕਿਕ ਨਗਰ ਕੀਰਤਨ

ਹੁਸ਼ਿਆਰਪੁਰ( ਸਰੋਆ)-

ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਹੁਸ਼ਿਆਰਪੁਰ ਵਿੱਚ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਤੇ 12-30 ਵਜੇ ਆਰੰਭ ਹੋਇਆ। ਨਗਰ ਕੀਰਤਨ ਗੁਰੂਦਵਾਰਾ ਸਾਹਿਬ ਤੋਂ ਚਲ ਕੇ ਘੰਟਾ ਘਰ, ਸਬਜੀ ਮੰਡੀ, ਅਫ਼ਗ਼ਾਨ ਰੋਡ,ਸ਼ਿਰਾਜ ਪੈਲੇਸ, ਹਰਿ ਭਗਤ ਪੂਰਾ ਮਿੱਠਾ ਟਿਵਾਣਾ, ਗੁਰੂਦਵਾਰਾ ਸ਼੍ਰੀ ਕਲਗੀਧਰ, ਬੱਸ ਸਟੈਂਡ, ਕਮਾਲਪੁਰ ਚੌਂਕ, ਫਗਵਾੜਾ ਚੌਂਕ,ਗੁਰੂਦਵਾਰਾ ਰਾਮਗੜੀਆ, ਸੈਸ਼ਨ ਚੌਂਕ ਤੋਂ ਹੁੰਦਾ ਹੋਇਆ 7 ਵਜੇ ਗੁਰੂਦਵਾਰਾ ਸਾਹਿਬ ਵਾਪਿਸ ਪੁੱਜਿਆ।

ਇਸ ਨਗਰ ਕੀਰਤਨ ਵਿੱਚ ਮੁੱਖ ਸੇਵਾਦਾਰ ਵਿਜੈ ਕੁਮਾਰ, ਫੁਲਕਿਰਤ ਸਿੰਘ, ਸੁਮਿਤ ਸਿੰਘ, ਰੋਹਿਤ ਸ਼ਰਮਾ, ਦਵਿੰਦਰ ਸਿੰਘ, ਤੇਗ ਬੀਰ ਸਿੰਘ, ਲਖਬੀਰ ਸਿੰਘ, ਕਮਲਜੀਤ ਸਿੰਘ, ਮੁਨੀਸ਼ ਕੁਮਾਰ, ਸੇਮਾ, ਹਰਪ੍ਰੀਤ ਸਿੰਘ, ਸਤਵਿੰਦਰ ਸਿੰਘ ਵਾਲੀਆ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਨੀਤੂ, ਵਿਕਾਸ ਸ਼ਰਮਾ,ਹਰਦੇਵ ਸਿੰਘ, ਕਰਮਜੀਤ ਸਿੰਘ, ਮੋਨੂੰ,ਗੁਰਬੀਰ ਸਿੰਘ ਆਦਿ ਨੇ ਸੇਵਾਦਾਰਾਂ ਦੀ ਭੂਮਿਕਾ ਨਿਭਾਈ। ਰਸਤੇ ਵਿੱਚ ਅਲਗ ਅਲਗ ਥਾਵਾਂ ਤੇ ਲੰਗਰ ਸੰਗਤ ਵੱਲੋਂ  ਵੀ ਲਗਾਏ ਗਏ, ਯੰਗ ਮਾਇੰਡ ਵੈਲਫੇਅਰ ਸੋਸਾਇਟੀ, ਪਿੱਪਲਾਂਵਾਲਾ,ਹੁਸ਼ਿਆਰਪੁਰ ਵੱਲੋਂ ਵੀ ਲੰਗਰ ਲਗਾਏ ਗਏ,ਜਿਸ ਵਿੱਚ ਸੰਦੀਪ ਕੁਮਾਰ, ਸੋਨੂੰ ,ਕਰਨ ਕੁਮਾਰ,ਦਲਜਿੰਦਰ ਸਿੰਘ ਧਾਮੀ ਆਦਿ ਸ਼ਾਮਿਲ ਰਹੇ।