Latest news

Glime India News

ਟ੍ਰੈਕਟਰ ਮਾਰਚ ਬਾਰੇ ਸੁਪਰੀਮ ਕੋਰਟ ਵਲੋਂ ਦਿੱਲੀ ਪੁਲਿਸ ਨੂੰ ਵੱਡਾ ਝਟਕਾ, ਜਾਣੋ ਕੀ ਕਿਹਾ

ਕਿਸਾਨਾਂ ਦੀ ਟਰੈਕਟਰ ਰੈਲੀ ‘ਤੇ ਚੀਫ਼ ਜਸਟਿਸ ਆਫ਼ ਇੰਡੀਆ ਨੇ ਕਿਹਾ ਹੈ ਕਿ ਦਿੱਲੀ ‘ਚ ਕੌਣ ਆਏਗਾ ਜਾਂ ਨਹੀਂ। ਇਹ ਪੁਲਿਸ ਨੂੰ ਤੈਅ ਕਰਨਾ ਹੈ। ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਇਸ ਮਾਮਲੇ ਨਾਲ ਨਜਿੱਠਣ ਲਈ ਉਸ ਕੋਲ ਅਧਿਕਾਰ ਹੈ। ਕੋਰਟ ਇਹ ਨਹੀਂ ਕਹਿ ਰਿਹਾ ਕਿ ਕੇਂਦਰ ਨੂੰ ਕੀ ਕਰਨਾ ਚਾਹੀਦਾ ਹੈ। ਜਦਕਿ ਅਗਲੀ ਸੁਣਵਾਈ 20 ਜਨਵਰੀ ਨੂੰ ਹੋਣ ਜਾ ਰਹੀ ਹੈ
ਉਂਝ ਅੱਜ ਸੋਮਵਾਰ ਦੀ ਸੰਖੇਪ ਸੁਣਵਾਈ ਦੌਰਾਨ ਭਾਰਤ ਦੇ ਚੀਫ਼ ਜਸਟਿਸ ਨੇ ਕੁਝ ਵੱਡੀਆਂ ਗੱਲਾਂ ਆਖੀਆਂ। ਉਨ੍ਹਾਂ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਵੀ ਕੋਈ ਜ਼ਿੰਮੇਵਾਰੀ ਹੈ। ‘ਕੀ ਅਸੀਂ ਦੱਸੀਏ ਕਿ ਤੁਹਾਡੇ ਕੋਲ ਪੁਲਿਸ ਕਾਨੂੰਨ ਅਧੀਨ ਕਿਹੜੀਆਂ ਸ਼ਕਤੀਆਂ ਹਨ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਨਹੀਂ ਦੱਸਾਂਗੇ ਕਿ ਪੁਲਿਸ ਨੂੰ ਕੀ ਕਰਨਾ ਚਾਹੀਦਾ ਹੈ।

ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਗਣਤੰਤਰ ਦਿਵਸ ਮੌਕੇ ਉਹ ਦਿੱਲੀ ਵਿਚ ਟਰੈਕਟਰ ਰੈਲੀ ਕੱਢਣਗੇ। ਇਹ ਟਰੈਕਟਰ ਰੈਲੀ ਦਿੱਲੀ ਦੀ ਰਿੰਗ ਰੋਡ ਉੱਤੇ ਹੋਵੇਗੀ। ਹਾਲਾਂਕਿ ਦਿੱਲੀ ਪੁਲਸ ਨੇ ਇਸ ਦਾ ਵਿਰੋਧ ਕੀਤਾ ਅਤੇ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੱਤਾ। ਇਸ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਗਈ।

ਸੋਮਵਾਰ ਨੂੰ ਜਦੋਂ ਇਸ ਮਸਲੇ ਦੀ ਸੁਣਵਾਈ ਹੋਈ ਤਾਂ ਚੀਫ ਜਸਟਿਸ ਵਲੋਂ ਸਖਤ ਟਿੱਪਣੀ ਕੀਤੀ ਗਈ। ਚੋਟੀ ਦੀ ਅਦਾਲਤ ਨੇ ਕਿਹਾ ਕਿ ਰਾਮਲੀਲਾ ਮੈਦਾਨ ਵਿਚ ਪ੍ਰਦਰਸ਼ਨ ਦੀ ਆਗਿਆ ਉੱਤੇ ਪੁਲਸ ਨੂੰ ਫੈਸਲਾ ਕਰਨਾ ਹੈ। ਨਾਲ ਹੀ ਅਦਾਲਤ ਨੇ ਕਿਹਾ ਕਿ ਸ਼ਹਿਰ ਵਿਚ ਕਿੰਨੇ ਲੋਕ, ਕਿਵੇਂ ਆਉਣਗੇ ਇਹ ਪੁਲਸ ਤੈਅ ਕਰੇਗੀ।

ਹੁਣ ਦਿੱਲੀ ਪੁਲਿਸ ਨੇ ਤੈਅ ਕਰਨਾ ਹੈ ਕਿ ਉਹ ਕਿਸਾਨਾਂ ਨੂੰ ਟ੍ਰੈਕਟਰ ਮਾਰਚ ਦੀ ਇਜਾਜ਼ਤ ਦਿੰਦੀ ਹੈ ਜਾਂ ਨਹੀਂ? ਭਾਵੇਂ ਹਾਲੇ ਕਿਸਾਨਾਂ ਨੇ ਰੈਲੀ ਲਈ ਕੋਈ ਪ੍ਰਵਾਨਗੀ ਨਹੀਂ ਮੰਗੀ ਹੈ। ਅੱਜ ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਪੂਰੇ ਮਾਮਲੇ ‘ਚ ਉਨ੍ਹਾਂ ਦੇ ਦਖ਼ਲ ਨੂੰ ਗ਼ਲਤ ਤਰੀਕੇ ਨਾਲ ਲਿਆ ਗਿਆ ਹੈ।

ਕਿਸਾਨ ਲੀਡਰ ਚੜੂਨੀ ‘ਤੇ ਕਿਉਂ ਮੱਚਿਆ ਬਵਾਲ? ਜਾਣੋ ਕਿਸਾਨ ਅੰਦੋਲਨ ‘ਤੇ ਕੀ ਪਵੇਗਾ ਅਸਰ

ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਦਾ 54ਵਾਂ ਦਿਨ ਹੈ। ਸਰਕਾਰ ਨਾਲ ਗੱਲਬਾਤ ਦਾ ਅਗਲਾ ਦੌਰ ਭਲਕੇ ਹੋਣਾ ਹੈ। ਇਸ ਦੌਰਾਨ ਇੱਕ ਵੱਡਾ ਸਵਾਲ ਉੱਠਿਆ ਹੈ ਕਿ ਕੀ ਸਮੇਂ ਦੇ ਨਾਲ ਹੁਣ ਕਿਸਾਨ ਏਕਤਾ ਟੁੱਟਦੀ ਜਾ ਰਹੀ ਹੈ? ਕਿਸਾਨ ਅੰਦੋਲਨ ਦੇ ਨਾਲ ਵਿਰੋਧੀ ਧਿਰ ਨੂੰ ਨਾਲ ਲੈ ਕੇ ਜਾਣ ਦੇ ਮੁੱਦੇ ‘ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਇਹ ਵਿਵਾਦ ਹਰਿਆਣੇ ਦੇ ਵੱਡੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਵਿਖੇ ਸੱਦੀ ਗਈ ਮੀਟਿੰਗ ਨਾਲ ਸ਼ੁਰੂ ਹੋਇਆ।

ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਨੇਤਾ, ਸਮੇਤ ਕਾਂਗਰਸ ਦੇ ਨੇਤਾ ਦਿਗਵਿਜੇ ਸਿੰਘ ਤੇ ਉਦਿਤ ਰਾਜ ਵੀ ਇਸ ਵਿੱਚ ਸ਼ਾਮਲ ਸੀ। ਚੜੂਨੀ ‘ਤੇ ਇਲਜ਼ਾਮ ਹੈ ਕਿ ਉਸ ਨੇ ਕਿਸਾਨੀ ਲਹਿਰ ਵਿੱਚ ਰਾਜਨੀਤਕ ਪਾਰਟੀਆਂ ਦਾ ਸਮਰਥਨ ਮੰਗਿਆ, ਇਸ ਕਾਰਨ ਸੰਯੁਕਤ ਕਿਸਾਨ ਮੋਰਚਾ ਨਾਰਾਜ਼ ਹੈ। ਸੰਯੁਕਤ ਕਿਸਾਨ ਮੋਰਚਾ ਨੇ ਚੜੂਨੀ ਖਿਲਾਫ ਅਨੁਸ਼ਾਸਨੀ ਕਾਰਵਾਈ ਲਈ ਕਮੇਟੀ ਦਾ ਗਠਨ ਕੀਤਾ ਹੈ।

ਗੁਰਨਾਮ ਸਿੰਘ ਚੜੂਨੀ ਨੇ ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਆਰਐਸਐਸ ਦਾ ਏਜੰਟ ਦੱਸਿਆ ਹੈ। ਚੜੂਨੀ ਨੇ ਕਿਹਾ ਅਜਿਹੀਆਂ ਗੱਲਾਂ ਅਫਵਾਹ ਹਨ, ਅੰਦੋਲਨ ਗੈਰ ਰਾਜਨੀਤਕ ਹੋਵੇਗਾ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਮਿਲ ਕੇ ‘ਜਨ-ਸੰਸਦ’ ਕਹਿ ਕੇ ਆਪਣੀ ਆਵਾਜ਼ ਬੁਲੰਦ ਕਰਨ ਲਈ ਪਰਉਪਕਾਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਮੈਨੂੰ ਸ਼ਾਮਲ ਕੀਤਾ ਗਿਆ ਸੀ। ਨੇਤਾਵਾਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਹ ਅੰਦੋਲਨ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਪਰ ਫਾਇਦਾ ਕਰੇਗਾ।