
ਵੱਡੀ ਖਬਰ ਸਾਹਮਣੇ ਆਈ ਹੈ। ਮਾਂ ਉਤੇ ਹਮਲੇ ਦੇ ਦੋਸ਼ ਵਿਚ ਕਬੱਡੀ ਖਿਡਾਰੀ ਕਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਕੌਮਾਂਤਰੀ ਕਬੱਡੀ ਖਿਡਾਰੀ ਕਿੰਦਾ ਬੱਧਨੀ ਨੇ ਹੀ ਮਾਂ ਉਤੇ ਹਮਲਾ ਕਰਵਾਇਆ ਸੀ। ਚਰਿੱਤਰ ‘ਤੇ ਸ਼ੱਕ ਕਾਰਨ ਘਟਨਾ ਨੂੰ ਅੰਜਾਮ ਦਿੱਤਾ। ਅੱਜ ਪੁਲਿਸ ਨੇ ਇਹ ਸਾਰੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਬੀਤੀ ਰਾਤ ਮੋਗਾ ਦੇ ਪਿੰਡ ਬੱਧਨੀ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਿੰਦਾ ਬੱਧਨੀ ਦੇ ਘਰ ਅੰਦਰ ਅਣਪਛਾਤਿਆਂ ਨੇ ਫਾਇਰਿੰਗ ਕਰਕੇ ਕਿੰਦੇ ਅਤੇ ਉਸ ਦੀ ਮਾਤਾ ‘ਤੇ ਗੋਲੀਆਂ ਮਾਰੀਆਂ ਸਨ, ਜਿਸ ਸਾਰੇ ਡਰਾਮੇ ਦਾ ਅੱਜ ਭੇਦ ਖੁੱਲ੍ਹ ਗਿਆ ਹੈ।
ਕੁਲਵਿੰਦਰ ਕਿੰਦਾ ਨੇ ਆਪਣੀ ਨਿੱਜੀ ਰੰਜਿਸ਼ ਕਰਕੇ ਤਿੰਨ ਖਿਡਾਰੀਆਂ ਦਾ ਨਾਂਅ ਲਿਆ ਸੀ। ਪੁਲਿਸ ਨੇ ਕੁਲਵਿੰਦਰ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।