Punjab
ਪੰਜਾਬ ‘ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕਿੰਨੇ ਲੱਗਣਗੇ ‘ਤੇ ਬੰਦ ਹੋਣਗੇ ਸਕੂਲ
School timings have changed in Punjab, know how long the schools will be closed

ਪੰਜਾਬ ਵਿੱਚ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕਾਂ ਦਾ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਦੁਪਹਿਰ ਵੇਲੇ ਚਲਦੀ ਲੂ ਦੇ ਕਰਕੇ ਲੋਕ ਆਪਣੇ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰ ਰਹੇ ਹਨ।
ਇਸੇ ਸਮੱਸਿਆ ਦੇ ਚਲਦੇ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀ ਗਈ ਹੈ,ਜਿਸ ਦੇ ਮੱਦੇਨਜ਼ਰ ਸਾਰੇ ਹੀ ਸਰਕਾਰੀ, ਪ੍ਰਾਈਵੇਟ ਅਤੇ ਐਡਿਟ ਸਕੂਲਾਂ ਦਾ ਸਮਾਂ 20 ਮਈ 2024 ਤੋਂ ਲੈ ਕੇ 31 ਮਈ 2024 ਤਕ ਸਵੇਰੇ 7:00 ਵਜੇ ਤੋਂ ਦੁਪਹਿਰ 12 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ।