IndiaEntertainment
ਰਿਜ਼ੋਰਟ ‘ਚ ਦਫਤਰੀ ਟਰਿੱਪ ਬਣਿਆ ਸੈਕਸ ਪਾਰਟੀ ! ਸਟਾਫ਼ ਲਈ 10 ਕੁੜੀਆਂ ਦਾ ਕੀਤਾ ਪ੍ਰਬੰਧ, ਪੁਲਿਸ ਦਾ ਛਾਪਾ
Office trip turned into sex party at resort! 10 girls arranged for staff, police raid

Office trip turned into sex party at resort! 10 girls arranged for staff, police raid
ਉੱਤਰਾਖੰਡ ਦੇ ਰਾਮਨਗਰ ਵਿੱਚ ਪੁਲਿਸ ਨੇ ਇੱਕ ਰਿਜ਼ੋਰਟ ਵਿੱਚ ਚੱਲ ਰਹੇ ਕਥਿਤ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 52 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਕਥਿਤ ਤੌਰ ‘ਤੇ ਉੱਤਰ ਪ੍ਰਦੇਸ਼, ਦਿੱਲੀ ਅਤੇ ਪੱਛਮੀ ਬੰਗਾਲ ਤੋਂ ਲਿਆਂਦੀਆਂ ਔਰਤਾਂ ਨਾਲ ਮੌਜੂਦ ਸਨ।
ਮੁੱਢਲੀ ਜਾਂਚ ਅਨੁਸਾਰ ਮੇਰਠ ਦੇ ਇੱਕ ਕੀਟਨਾਸ਼ਕ ਕਾਰੋਬਾਰੀ ਨੇ ਆਪਣੇ ਕਰਮਚਾਰੀਆਂ ਨੂੰ ਆਫਿਸ ਟ੍ਰਿਪ ਦੇ ਨਾਂ ‘ਤੇ ਰਾਮਨਗਰ ਲਿਆਂਦਾ ਸੀ। ਆਰੋਪ ਹੈ ਕਿ ਉਸ ਨੇ ਰਿਜ਼ੋਰਟ ਪ੍ਰਬੰਧਕ ਕੋਲ “ਵਾਧੂ ਸੇਵਾਵਾਂ” ਦੀ ਮੰਗ ਕੀਤੀ, ਜਿਸ ਤੋਂ ਬਾਅਦ ਕਥਿਤ ਤੌਰ ‘ਤੇ 10 ਕੁੜੀਆਂ ਦਾ ਪ੍ਰਬੰਧ ਕੀਤਾ ਗਿਆ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਸੀ।
ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਰਿਜ਼ੋਰਟ ‘ਤੇ ਛਾਪਾ ਮਾਰਿਆ। ਕਾਰਵਾਈ ਦੌਰਾਨ ਨਕਦੀ, ਕਥਿਤ ਨਕਲੀ ਕਰੰਸੀ, ਸ਼ਰਾਬ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ।











