
ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵਿਭਾਗ ਵੱਲੋਂ ਫੈਂਸੀ ਨੰਬਰਾਂ ਦੀ ਅੰਤਿਮ ਬੋਲੀ ਰੱਖੀ ਸੀ। ਚੰਡੀਗੜ੍ਹ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ CH 01-CQ ਸੀਰੀਜ਼ ਦੇ ਵਾਹਨ ਨੰਬਰ 0001 ਤੋਂ 9999 ਦੀ ਈ-ਨਿਲਾਮੀ ਕੀਤੀ।
ਜਾਣਕਾਰੀ ਮੁਤਾਬਿਕ, 24 ਮਈ ਤੋਂ 26 ਮਈ ਤੱਕ ਦੇ ਬਾਕੀ ਫੈਂਸੀ ਰਜਿਸਟ੍ਰੇਸ਼ਨ ਨੰਬਰਾਂ ਦੀ ਵੀ ਨਿਲਾਮੀ ਕੀਤੀ ਗਈ। ਨੰਬਰ CH 01-CQ-0001 ਸਭ ਤੋਂ ਵੱਧ 21 ਲੱਖ 22 ਹਜ਼ਾਰ ਰੁਪਏ ਵਿੱਚ ਵਿਕਿਆ। ਸੀਐਚ 01-ਸੀਕਿਊ 0009 ਨੇ ਵੀ ਵਿਭਾਗ ਨੂੰ ਦੂਜੇ ਨੰਬਰ ’ਤੇ 11 ਲੱਖ 10 ਹਜ਼ਾਰ ਰੁਪਏ ਦਾ ਮਾਲੀਆ ਦਿੱਤਾ ਹੈ
One Comment