Punjab
ਥਾਣੇ ‘ਚ ਹੀ ਫਿਲਮੀ ਅੰਦਾਜ਼ ‘ਚ ਪੁਲਿਸ ਅਧਿਕਾਰੀ ਸ਼ਰਾਬ ਪੀਂਦੇ ਦਾ ਵੀਡੀਓ ਵਾਇਰਲ, ਮੱਚਿਆ ਹੜ੍ਹਕਮ
A video of a police officer taking off his uniform and drinking alcohol in the police station has gone viral, the video has gone viral

ਪੰਜਾਬ ਦੇ ਇੱਕ ਥਾਣੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਹਿੱਲ ਗਿਆ ਹੈ। ਇਸ ਵੀਡੀਓ ‘ਚ ਥਾਣੇ ਦਾ ਸਬ-ਇੰਸਪੈਕਟਰ ਫਿਲਮੀ ਅੰਦਾਜ਼ ‘ਚ ਸ਼ਰਾਬ ਪੀਂਦਾ ਨਜ਼ਰ ਆ ਰਿਹਾ ਹੈ। ਵੀਡੀਓ ਅੰਮ੍ਰਿਤਸਰ ਦੇ ਰਾਮਬਾਗ ਥਾਣੇ ਦੀ ਦੱਸੀ ਜਾ ਰਹੀ ਹੈ। ਵੀਡੀਓ ‘ਚ ਜਦੋਂ ਕੁਝ ਲੋਕ ਸ਼ਿਕਾਇਤ ਕਰਨ ਥਾਣੇ ਪਹੁੰਚੇ ਤਾਂ ਸਾਰੇ ਇੰਸਪੈਕਟਰ ਸ਼ਰਾਬ ਪੀਂਦੇ ਨਜ਼ਰ ਆ ਰਹੇ ਹਨ।
ਅੰਮ੍ਰਿਤਸਰ ਦੇ ਰਾਮਬਾਗ ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਕਤ ਪੁਲਿਸ ਮੁਲਾਜ਼ਮ ਸ਼ਰੇਆਮ ਸ਼ਰਾਬ ਪੀਂਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਪਾਸੇ ਲੋਕ ਉਥੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਹਨ, ਦੂਜੇ ਪਾਸੇ ਥਾਣੇ ਦਾ ਸਬ-ਇੰਸਪੈਕਟਰ ਆਪਣੀ ਵਰਦੀ ਲਾਹ ਕੇ ਥਾਣੇ ‘ਚ ਸ਼ਰਾਬ ਪੀ ਰਿਹਾ ਹੈ।