JalandharPunjab

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਲੁੱਟ ਖੋਹ ਦੀਆਂ 20 ਵਾਰਦਾਤਾਂ ਟਰੇਸ , ਭਾਰੀ ਅਸਲੇ ਸਣੇ 4 ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਦੇ ਮੰਤਵ ਤਹਿਤ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਜਲੰਧਰ, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਜਲੰਧਰ, ਸ੍ਰੀ ਪਰਮਜੀਤ ਸਿੰਘ ਪੀ.ਪੀ.ਐਸ. ਏ.ਸੀ.ਪੀ./ਡੀਟੈਕਟਿਵ, ਸ਼੍ਰੀ ਦਮਨਬੀਰ ਸਿੰਘ, ਪੀ.ਪੀ.ਐਸ, ਏ.ਸੀ.ਪੀ. ਨਾਰਥ ਜਲੰਧਰ ਦੀ ਨਿਗਰਾਨੀ ਹੇਠ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸਪੈਸ਼ਲ ਓਪਰੇਸ਼ਨ ਯੂਨਿਟ, ਅਤੇ ਸਬ-ਇੰਸਪੈਕਟਰ ਜਤਿੰਦਰ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੀਆਂ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਮਿਤੀ 01.02.2023 ਨੂੰ ਵਕਤ ਕਰੀਬ 2:00 ਪੀ.ਐਮ. ਨੇੜੇ ਪਿੰਡ ਸਲੇਮ ਪੁਰ ਦੋ ਸਕੂਲੀ ਬੱਚਿਆਂ ਪਾਸੋਂ ਪਿਸਟਲ ਦੀ ਨੋਕ ਪਰ ਮੋਟਰਸਾਇਕਲ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਅਤੇ ਇਹਨਾਂ ਦੇ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 2 ਪਿਸਟਲ 32 ਬੋਰ ਸਮੇਤ 4 ਰੱਦ 32 ਬੋਰ, ਇੱਕ ਰਿਵਾਲਵਰ 32 ਬੋਰ 5 ਰੌਂਦ 32 ਬੋਰ ਇੱਕ ਦੇਸੀ ਕੱਟਾਂ 12 ਬੋਰ 01 ਕਾਰਤੂਸ 12 ਬੋਰ, ਮੋਟਰਸਾਈਕਲ ਪਲਸਰ ਨੰਬਰੀ PB08-DW-2209 ਅਤੇ ਇੱਕ ਖੋਹ ਕੀਤਾ ਮੋਟਰ ਸਾਈਕਲ ਪੈਸ਼ਨ. PB02-DM-9386 ਬਾਅਦ ਕਰਨ ਉਪਰੰਤ ਦੌਰਾਨ ਪੁੱਛਗਿਛ ਉਹਨਾਂ ਵਲੋਂ ਕਮਿਸ਼ਨਰੇਟ ਜਲੰਧਰ ਏਰੀਆਂ ਵਿੱਚ ਕੀਤੀਆਂ 20 ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਵਾਰਦਾਤ ਸਬੰਧੀ ਥਾਣਾ ਡਵੀਜ਼ਨ 1 ਜਲੰਧਰ ਵਿਖੇ ਮੁੱਕਦਮਾ ਨੰਬਰ 15 ਮਿਤੀ 01.02.2023 ਅਧ 379-ਬੀ, 279,336, 427,506, ਭ.ਦ. 25/27-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ।

ਮੁਦਈ ਮੁਕੱਦਮਾ ਸੁਰਿੰਦਰ ਕੁਮਾਰ ਪੁੱਤਰ ਸੁਰਜੀਤ ਲਾਲ ਵਾਸੀ ਸਲੇਮਪੁਰ ਮੁਸਲਮਾਨਾ ਜਲੰਧਰ ਮਿਤੀ 01.02.2023 ਨੂੰ ਦੁਪਹਿਰ ਸਮੇਂ ਆਪਣੀ ਦੁਕਾਨ ਤੋਂ ਖਾਣਾ ਖਾਣ ਲਈ ਘਰ ਜਾ ਰਿਹਾ ਸੀ ਤਾਂ ਉਸਦੇ ਮੋਟਸਾਈਕਲ ਵਿੱਚ ਮੂੰਹ ਲਪੇਟੇ ਹੋਏ 2 ਨੌਜਵਾਨ ਮੋਟਰਸਾਈਕਲ ਸਵਾਰਾਂ ਨੇ ਤੇਜ ਰਫਤਾਰੀ ਨਾਲ ਮੋਟਰਸਾਈਕਲ ਮਾਰਿਆ ਤਾਂ ਉਹ ਹੇਠਾਂ ਡਿੱਗ ਪਿਆ ਅਤੇ ਮੁਦਈ ਦੇ ਮੋਟਰ ਸਾਈਕਲ ਦਾ ਨੁਕਸਾਨ ਹੋਣ ਮੁਦਈ ਨੇ ਉਹਨਾਂ ਨੂੰ ਮੋਟਰਸਾਈਕਲ ਦਾ ਨੁਕਸਾਨ ਭਰਨ ਲਈ ਕਿਹਾ ਤਾਂ ਮੋਟਰਸਾਈਕਲ ਚਲਾ ਰਹੇ ਲੜਕੇ ਨੇ ਪਿਸਟਲ ਕੱਢ ਕੇ ਹਵਾਈ ਫਾਇਰ ਕੀਤੇ ਅਤੇ ਆਪਣਾ ਮੋਟਰਸਾਈਕਲ ਉਥੇ ਛੱਡ ਕੇ ਦੋਵੇਂ ਵਿਅਕਤੀਆਂ ਨੇ ਸਕੂਲੀ ਬੱਚਿਆਂ ਪਾਸੋਂ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਸੀ।

ਇਸ ਵਾਰਦਾਤ ਨੂੰ ਟਰੇਸ ਕਰਨ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਥੋੜੇ ਸਮੇਂ ਦੇ ਅੰਦਰ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਿਮਨ ਲਿਖਤ ਦੋਸੀਆਨ ਟਰੇਸ ਕਰਕੇ ਮਿਤੀ 02/02/2023 ਨੂੰ ਗ੍ਰਿਫਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਮਿਤੀ 06.01.2023 ਨੂੰ ਕਪੂਰਥਲਾ ਚੌਕ ਵਿਖੇ 5000/- ਰੁਪਏ ਖੋਹ ਦੀ ਵਾਰਦਾਤ ਦੋਸੀਆਨ ਵਿਕਾਸ ਕੁਮਾਰ ਉਰਫ ਬਿੱਲਾ, ਜੋਤਨਾਥ ਉਰਫ ਅਤੇ ਬੌਬੀ ਵੱਲੋਂ ਕੀਤੀ ਗਈ ਸੀ ਜਿਸ ਸਬੰਧੀ ਮੁਕੱਦਮਾ ਨੰਬਰ 04 ਮਿਤੀ 06.01.2023 ਜੁਰਮ 379-ਬੀ, 336 ਭ:ਦ:, 25/27-54-59 ਅਸਲਾ ਐਕਟ ਥਾਣਾ ਡਵੀਜ਼ਨ 2 ਜਲੰਧਰ ਵਿਖੇ ਦਰਜ ਹੈ। ਦੋਸ਼ੀਆਂਨ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਵਿੱਚ ਪੁੱਛਗਿੱਛ ਕੀਤੀ ਜਾਵੇਗੀ।

Leave a Reply

Your email address will not be published.

Back to top button