Punjab

ਸੁਖਬੀਰ ਬਾਦਲ ‘ਤੇ ਜਾਨਲੇਵਾ ਹਮਲਾ, ਸਾਬਕਾ ਖਾੜਕੂ ਨਰਾਇਣ 2018 ‘ਚ ਹੀ ਜੇਲ੍ਹ ਤੋਂ ਆਇਆ ਬਾਹਰ

Deadly attack on Sukhbir Badal, former terrorist Khadku Narayan came out of jail in 2018 itself

2018 ‘ਚ ਹੀ ਜੇਲ੍ਹ ਤੋਂ ਬਾਹਰ ਆਇਆ ਹੈ Sukhbir Badal ‘ਤੇ ਗੋਲੀ ਚਲਾਉਣ ਵਾਲਾ

ਦਰਅਸਲ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੇ ਗੇਟ ‘ਤੇ ਪਹਿਰੇਦਾਰ ਵਜੋਂ ਸੇਵਾ ਨਿਭਾ ਰਹੇ ਸਨ। ਉਦੋਂ ਹੀ ਸਾਹਮਣੇ ਤੋਂ ਇਕ ਹਮਲਾਵਰ ਆਉਂਦਾ ਹੈ ਅਤੇ ਪਿਸਤੌਲ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੰਦਾ ਹੈ। ਉਹ ਚੁੱਪਚਾਪ ਅੱਗੇ ਵਧਦਾ ਹੈ। ਜੇਬ ਵਿੱਚੋਂ ਬੰਦੂਕ ਕੱਢ ਕੇ ਬਾਦਲ ਵੱਲ ਤਾਣ ਦਿੰਦਾ ਹੈ। ਓਦੋਂ ਹੀ ਸੁਖਬੀਰ ਸਿੰਘ ਬਾਦਲ ਦੇ ਕੋਲ ਖੜ੍ਹੇ ਇਕ ਸੇਵਾਦਾਰ ਦੀ ਨਜ਼ਰ ਉਸ ਉਤੇ ਪੈ ਜਾਂਦੀ ਹੈ ਅਤੇ ਉਹ ਅੱਗੇ ਵਧ ਕੇ ਹਮਲਾਵਰ ਨੂੰ ਰੋਕ ਲੈਂਦੇ ਹਨ। ਜਦੋਂ ਤੱਕ ਉਹ ਇਸ ਨੂੰ ਰੋਕਦੇ, ਗੋਲੀਬਾਰੀ ਹੋ ਜਾਂਦੀ ਹੈ। ਖੁਸ਼ਕਿਸਮਤੀ ਨਾਲ, ਕਿਸੇ ਨੂੰ ਸੱਟ ਨਹੀਂ ਲੱਗੀ।

ਜਾਣਕਾਰੀ ਲਈ ਦੱਸ ਦੇਈਏ ਕਿ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ਼ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗੋਲੀ ਚਲਾਉਣ ਵਾਲੇ ਸ਼ਖਸ਼ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ। ਜਿਸ ਨੂੰ ਸਾਬਕਾ ਅੱਤਵਾਦੀ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਰਾਇਣ ਇਸ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਪਾਉਂਦਾ ਸੁਰੱਖਿਆ ਕਰਮੀਆਂ ਨੇ ਉਸ ਨੂੰ ਉੱਥੇ ਹੀ ਕਾਬੂ ਕਰ ਲਿਆ। 

Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਸਾਬਕਾ ਅੱਤਵਾਦੀ ਨਰਾਇਣ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼

 

Back to top button