
ਅਮਲੋਹ ਦੀ ਨੰਦਿਨੀ ਸ਼ਰਮਾ ਨੇ ਨਿਊਜ਼ੀਲੈਂਡ ਵਿੱਚ ਪੰਜਾਬੀਆਂ, ਆਪਣੇ ਪਿੰਡ ਤੇ ਮਾਪਿਆਂ ਦੇ ਨਾਲ-ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਦਰਅਸਲ, ਨੰਦਿਨੀ ਨਿਊਜ਼ੀਲੈਂਡ ਵਿੱਚ ਪਾਇਲਟ ਬਣੀ ਹੈ। ਵਿਦੇਸ਼ ਦੀ ਧਰਤੀ ‘ਤੇ ਨਾਮ ਰੌਸ਼ਨ ਕਰਨ ਮਗਰੋਂ ਪਿੰਡ ਤੇ ਪਰਿਵਾਰ ਵਾਲਿਆਂ ਵੱਲੋਂ ਨੰਦਿਨੀ ਦਾ ਭਰਵਾਂ ਸਵਾਗਤ ਕੀਤਾ ਗਿਆ।
ਨੰਦਿਨੀ ਦਾ ਜਨਮ 12 ਜੂਨ 2002 ਨੂੰ ਅਮਲੋਹ ‘ਚ ਹੋਇਆ ਸੀ। ਉਸਨੇ ਆਪਣੀ ਪਹਿਲੀ ਸ਼੍ਰੇਣੀ ਦੀ ਪੜ੍ਹਾਈ ਸੈਕਰਡ ਹਾਰਟ ਸਕੂਲ ਜਲਾਲਪੁਰ ਤੋਂ ਕੀਤੀ ਅਤੇ ਮੈਟ੍ਰਿਕ ਦੀ ਪੜ੍ਹਾਈ ਮਾਨਤ ਮੰਗਲ ਸਮਾਰਟ ਸਕੂਲ, ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ, ਉਸਨੇ ਸ਼ਿਸ਼ੂ ਨਿਕੇਤਨ ਸਕੂਲ ਚੰਡੀਗੜ੍ਹ ਤੋਂ +2 ਦੀ ਪੜ੍ਹਾਈ ਪੂਰੀ ਕੀਤੀ।
ਨੰਦਿਨੀ ਦੇ ਪਿਤਾ ਨੇ ਦੱਸਿਆ ਕਿ ਬਾਰ੍ਹਵੀਂ ਪਾਸ ਕਰਨ ਦੇ ਬਾਅਦ ਉਹ ਸਿਖਲਾਈ ਲਈ ਨਿਊਜ਼ੀਲੈਂਡ ਏਅਰ ਫੋਰਸ ਅਕੈਡਮੀ ਵਿੱਚ ਸ਼ਾਮਲ ਹੋ ਗਈ। ਜਿਥੇ ਉਸਨੇ ਸਖਤ ਮਿਹਨਤ ਕੀਤੀ ਤੇ ਆਖਿਰਕਾਰ ਪਾਇਲਟ ਬਣ ਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।