
ਕੈਨੇਡਾ ਦੇ ਸਰੀ ‘ਚ ਰਹਿਣ ਵਾਲੇ ਇਸ ਪੰਜਾਬੀ ਨੌਜਵਾਨ ਦੀ ਲਾਟਰੀ ਨਿਕਲੀ ਹੈ। ਜਿਸ ਨੌਜਵਾਨ ਦੀ ਲਾਟਰੀ ਨਿੱਕਲੀ ਹੈ ਉਸ ਯਾਦ ਨਾਂਅ ਪਲਵਿੰਦਰ ਸਿੱਧੂ ਹੈ। ਪਲਵਿੰਦਰ ਸਿੱਧੂ ਨੂੰ 250,000 ਡਾਲਰ ਦਾ ਲਾਟਰੀ ਇਨਾਮ ਹਾਸਲ ਹੋਇਆ। ਬੀਸੀ ਲਾਟਰੀ ਦੀ ਸੂਚਨਾ ਅਨੁਸਾਰ ਪਲਵਿੰਦਰ ਸਿੱਧੂ ਨੇ 19 ਦਸੰਬਰ ਦੇ ਡੇਲੀ ਗਰੈਂਡ ਟਿਕਟ ‘ਤੇ 250,000 ਡਾਲਰ ਡਰਾਅ ਆਪਣੇ ਨਾਮ ਕੀਤਾ ਹੈ।
ਪਲਵਿੰਦਰ ਸਿੱਧੂ ਨੇ ਇਹ ਲਾਟਰੀ ਨਿਕਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਜਦੋਂ ਉਸ ਨੇ ਲਾਟਰੀ ਦਾ ਨਤੀਜਾ ਵੇਖਿਆ ਤਾਂ ਉਸ ਨੂੰ ਲੱਗਿਆ ਕਿ 250 ਡਾਲਰ ਦਾ ਇਨਾਮ ਨਿਕਲਿਆ ਹੈ ਅਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ 250 ਨਹੀਂ ਸਗੋਂ 250,000 ਡਾਲਰ ਦਾ ਇਨਾਮ ਨਿਕਲਿਆ ਹੈ