
ਹੁਣ ਜਲੰਧਰ ਦੇ ਗੁਰੂ ਨਾਨਕਪੁਰਾ ‘ਚ ਰਾਮਲੀਲਾ ਦੀ ਸਟੇਜ ‘ਤੇ ਵੀ ਸ਼ਰਮਨਾਕ ਹਰਕਤਾਂ ਨਜ਼ਰ ਆਈਆਂ।

ਯੂਥ ਵੈੱਲਫੇਅਰ ਕ੍ਰਿਸ਼ਨ ਰਾਮਲੀਲਾ ਸੁਸਾਇਟੀ ਦੀ ਸਟੇਜ ‘ਤੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੀ ਮਰਿਆਦਾ ਨੂੰ ਦਰਸਾਉਣ ਲਈ ਕਰਵਾਈ ਗਈ ਰਾਮਲੀਲਾ ‘ਚ ਸਾਰੀਆਂ ਹੱਦਾਂ ਬੰਨੇ ਟੱਪਦੀਆਂ ਨਜ਼ਰ ਆਈਆਂ, ਜਦੋਂ ਸ਼ੂਰਪਨਖਾ ਪੰਜਾਬੀ ਗੀਤਾਂ ‘ਤੇ ਲਕਸ਼ਮਣ ਨਾਲ ਨੱਚ ਰਹੀ ਸੀ, ਉਥੇ ਮਾਤਾ ਸੀਤਾ ਲਈ ਪੰਜਾਬੀ ਗੀਤ ਸੌਂਕਣੇ-ਸੌਂਕਣੇ ਡੁਬ ਮਰ ਡੁਬ ਮਰ ਵਜਿਆ।
ਜਲੰਧਰ ‘ਚ ਰਾਮਲੀਲਾ ਦੇ ਮੰਚ ‘ਤੇ ਹੱਦਾਂ ਪਾਰ ਕਰਨ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਬਸਤੀਆਂ ਦੇ ਇਲਾਕੇ ਵਿੱਚ ਵੀ ਸਾਹਮਣੇ ਆਇਆ ਸੀ ਅਤੇ ਹਿੰਦੂ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਕਮੇਟੀਆਂ ਨੇ ਵੀਡੀਓ ਜਾਰੀ ਕਰਕੇ ਮੁਆਫੀ ਮੰਗ ਲਈ ਸੀ। ਹਾਲਾਂਕਿ ਰਾਮਲੀਲਾ ਕਮੇਟੀ ‘ਤੇ ਵੀ ਐਫਆਈਆਰ ਦਰਜ ਕੀਤੀ ਗਈ ਹੈ।

ਦੂਜੇ ਪਾਸੇ ਗੁਰੂ ਨਾਨਕਪੁਰਾ ‘ਚ ਚੱਲ ਰਹੀ ਰਾਮਲੀਲਾ ‘ਚ ਜਿਸ ਤਰੀਕੇ ਨਾਲ ਸ਼ੂਰਪਨਖਾ ਨੂੰ ਪੰਜਾਬੀ ਗਾਣਿਆਂ ‘ਤੇ ਨੱਚਦੇ ਹੋਏ ਦਿਖਾਇਆ ਗਿਆ ਅਤੇ ਜਿਸ ਤਰੀਕੇ ਨਾਲ ਮਾਤਾ ਸੀਤਾ ਬਾਰੇ ਗੀਤ ਚਲਾਇਆ ਗਿਆ, ਉਸ ਨੇ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।