
ਰਾਜਸਥਾਨ ਦੇ ਕਰੌਲੀ ਵਿਚ ਨਾਇਬ ਤਹਿਸੀਲਦਾਰ ਦੀ ਲਾਸ਼ ਕਰੌਲੀ ਕਲੈਕਟਰੇਟ ਦੇ ਸਾਹਮਣੇ ਸਿਟੀ ਪਾਰਕ ‘ਚ ਦਰੱਖਤ ਨਾਲ ਲਟਕਦੀ ਮਿਲੀ। ਸਵੇਰੇ ਪਾਰਕ ‘ਚ ਆਏ ਲੋਕਾਂ ਨੇ ਲਾਸ਼ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।
ਨਾਇਬ ਤਹਿਸੀਲਦਾਰ ਦਾ ਤਬਾਦਲਾ 5 ਦਿਨ ਪਹਿਲਾਂ ਹੀ ਧੌਲਪੁਰ ਤੋਂ ਕਰੌਲੀ ਕੀਤਾ ਗਿਆ ਸੀ। ਡੀਐਸਪੀ ਅਨੁਜ ਸ਼ੁਭਮ ਨੇ ਦੱਸਿਆ ਕਿ ਕਲੈਕਟੋਰੇਟ ਦੇ ਸਾਹਮਣੇ ਸਿਟੀ ਪਾਰਕ ਵਿੱਚ ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਦੀ ਲਾਸ਼ ਲਟਕਦੀ ਹੋਈ ਮਿਲਣ ਦੀ ਸੂਚਨਾ ਮਿਲੀ ਹੈ।
ਕੋਤਵਾਲੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜਾਂਚ ਦੌਰਾਨ ਜਦੋਂ ਪੁਲਿਸ ਕਰੌਲੀ ਸਥਿਤ ਉਸ ਦੇ ਕਿਰਾਏ ਦੇ ਮਕਾਨ ਉਤੇ ਪਹੁੰਚੇ ਤਾਂ ਪਰਸ ‘ਚੋਂ ਇਕ ਸੁਸਾਈਡ ਨੋਟ ਮਿਲਿਆ।