PunjabEducation

ਪ੍ਰਸਾਸ਼ਨ ਨੇ 30 ਸਾਲਾਂ ਤੋਂ ਚੱਲਦੇ ਸਰਕਾਰੀ ਸਕੂਲ ਨੂੰ ਲਾਇਆ ਤਾਲਾ, ਬੱਚਿਆਂ ਕਿਹਾ ਅਸੀਂ ਤਾਂ ਰੁੱਲ ਜਾਵਾਂਗੇ

ਮੋਗਾ ਸਾਧਾਂਵਾਲੀ ਬਸਤੀ ਸਥਿਤ ਸਰਕਾਰੀ ਮਿਡਲ ਸਕੂਲ ‘ਤੇ ਪ੍ਰਸਾਸ਼ਨ ਵੱਲੋਂ ਤਾਲਾ  ਲਗਾਇਆ ਗਿਆ ਹੈ ਜਿਸ ਤੋਂ ਬਾਅਦ 103 ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੂਮਾਰ ਇਸ ਸਕੂਲ ਦੀ ਜਮੀਨ ਨੂੰ ਲੈ ਕੇ ਮਾਮਲਾ ਕੋਰਟ ਵਿੱਚ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਰੂਲ ਨੂੰ ਤਾਲਾ ਮਾਰਿਆ ਗਿਆ ਹੈ। ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਖੜ੍ਹੇ ਹੋ ਕੇ ਧਰਨਾ ਦਿੱਤਾ ਹੈ ਅਤੇ ਸਕੂਲ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੱਛਲੇ 30 ਸਾਲਾਂ ਤੋਂ ਇਹ ਸਰਕਾਰੀ ਮਿਡਲ ਸਕੂਲ ਚੱਲ ਰਿਹਾ ਹੈ।ਸਕੂਲ ਦੇ ਬਾਹਰ ਧਰਨਾ ਦੇ ਰਹੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਸਕੂਲ ਪਿੱਛਲੇ 30 ਸਾਲਾਂ ਤੋਂ ਚੱਲ ਰਿਹਾ ਹੈ। ਹੁਣ ਇਸ ਨੂੰ ਅਚਾਨਕ ਤਾਲਾ ਮਾਰ ਦਿੱਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਦੇ ਬੱਚਿਆ ਦਾ ਭਵਿੱਥ ਖਤਰੇ ਵਿੱਚ ਪੈ ਗਿਆ ਹੈ।

One Comment

Leave a Reply

Your email address will not be published.

Back to top button