JalandharEntertainment

ਜਲੰਧਰ ‘ਚ ਟੋਰਾਂਟੋ ਮਿਊਜ਼ਿਕ ਕੰਪਨੀ ਵੱਲੋਂ ਪੰਜਾਬੀ ਗੀਤ “ਸਿਫਤ ਤੇਰੇ ਯਾਰ ਦੀ” ਦਾ ਪੋਸਟਰ ਰਿਲੀਜ਼

ਜਲੰਧਰ ‘ਚ ਟੋਰਾਂਟੋ ਮਿਊਜ਼ਿਕ ਕੰਪਨੀ ਵੱਲੋਂ ਪੰਜਾਬੀ ਗੀਤ “ਸਿਫਤ ਤੇਰੇ ਯਾਰ ਦੀ” ਦਾ ਪੋਸਟਰ ਰਿਲੀਜ਼

 

ਜਲੰਧਰ / ਚਾਹਲ/ ਸੀਮਾ ਸ਼ਰਮਾ

ਜਲੰਧਰ ਵਿਖੇ ਅੱਜ ਟੋਰਾਂਟੋ ਮਿਊਜ਼ਿਕ ਕੰਪਨੀ ਵੱਲੋਂ ਪਹਿਲੇ ਗੀਤ “ਸਿਫਤ ਤੇਰੇ ਯਾਰ ਦੀ” ਗੀਤ ਦਾ ਪੋਸਟਰ ਪ੍ਰੋਡਿਊਸਰ ਪਰਵੀਨ ਸਿੰਘ ਵਲੋਂ ਰਿਲੀਜ਼ ਹੋ ਗਿਆ ਹੈ। ਇਸ ਸਮੇ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪਰਵੀਨ ਸਿੰਘ ਨੇ ਕਿਹਾ ਕਿ ਇਹ ਗੀਤ ਨੌਜਵਾਨ ਵਰਗ ਨੂੰ ਸਹੀ ਰਸਤੇ ਤੇ ਚੱਲਣਾ ਸਿਖਾਉਂਦਾ ਹੈ।

ਉਨ੍ਹਾ ਦਸਿਆ ਕਿ ਇਸ ਗੀਤ ਵਿੱਚ ਮਨਜੀਤ ਸਿੰਘ ਸੰਘਵਾਲ ਅਤੇ ਵਕੀਲ ਵਿਕਰਾਂਤ ਰਾਣਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਅਤੇ ਉਹਨਾਂ ਨੂੰ ਮੈਡਮ ਆਰਤੀ ਦਾ ਵੀ ਪੂਰਨ ਸਹਿਯੋਗ ਰਿਹਾ ਹੈ

ਇਸ ਮੌਕੇ ਐਕਟਰ ਮਨਜੀਤ ਸਿੰਘ ਸੰਗਵਾਲ ਕਿ ਇਸ ਗੀਤ ਨੂੰ ਗਾਇਕ ਆਰ ਜੇ ਨੂਰ ਨੇ ਗਾਇਆ ਹੈ, ਜਿਸ ਨੂੰ ਓਮ ਜੱਸਲ ਨੇ ਲਿਖਿਆ ਹੈ, ਸੰਗੀਤ ਪੀਬੀ ਟ੍ਰੈਕ ਨੇ ਦਿੱਤਾ ਹੈ, ਜਿਸ ਦਾ ਨਿਰਦੇਸ਼ਨ ਮਨਦੀਪ ਰੰਧਾਵਾ ਨੇ ਕੀਤਾ ਹੈ। ਉਨ੍ਹਾ ਕਿਹਾ ਕਿ ਇਸ ਗੀਤ ‘ਚ ਕੈਨੇਡਾ ਤੋਂ ਹਰਮਨ ਚਾਹਲ ਨੇ ਵੀ ਉਨ੍ਹਾਂ ਨੂੰ ਖਾਸ ਸਹਿਯੋਗ ਦਿੱਤਾ ਗਿਆ ਹੈ,

ਐਕਟਰ ਮਨਜੀਤ ਨੇ ਦਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਨੌਜਵਾਨ ਨੂੰ ਚੰਗੀ ਸੇਧ ਦੇਣ ਲਈ ਹੋਰ ਵੀ ਸਭਿਚਾਰਕ ਗੀਤ ਪੇਸ਼ ਕੀਤੇ ਜਾਣਗੇ। ਇਸ ਮੌਕੇ ਪ੍ਰਡਿਊਸਰ ਮੈਡਮ ਪ੍ਰਵੀਨ ਸਿੰਘ ,ਕਲਾਕਾਰ ਦਵਿੰਦਰ ਦਿਆਲਪੁਰ ,ਐਸ.ਕੇ., ਰਿੱਕੀ ਮਾਨ ਅਤੇ ਹੋਰ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ

Leave a Reply

Your email address will not be published.

Back to top button