
ਕਰਾਚੀ ਸ਼ਹਿਰ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨੇ 45 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਕੀਤਾ। ਉਸ ਨੂੰ ਬੀਤੀ ਸੋਮਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਤੋਂ ਬਾਅਦ ਸਾਰੀਆਂ ਪੀੜਤਾਂ ਨੂੰ ਬਲੈਕਮੇਲ ਕੀਤਾ ਗਿਆ ਸੀ। ਸਾਡੀ ਟੀਮ ਨੂੰ ਦੋਸ਼ੀ ਪ੍ਰਿੰਸੀਪਲ ਦੇ ਮੋਬਾਈਲ ਤੋਂ ਵੀ ਇਸ ਦੇ ਸਬੂਤ ਮਿਲੇ ਹਨ। ਉਸ ਤੋਂ ਪੁੱਛਗਿੱਛ ਜਾਰੀ ਹੈ।
ਦੱਸ ਦਈਏ ਕਿ ਪੁਲਿਸ ਨੂੰ ਕੁਝ ਦਿਨ ਪਹਿਲਾਂ ਇੰਟਰਨੈੱਟ ‘ਤੇ ਕੁਝ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਦੀ ਸੂਚਨਾ ਮਿਲੀ ਸੀ। ਇਨ੍ਹਾਂ ਦੀ ਜਾਂਚ ਕੀਤੀ ਗਈ। ਬਾਅਦ ‘ਚ ਇੰਟੈਲੀਜੈਂਸ ਨੂੰ ਪਤਾ ਲੱਗਾ ਕਿ ਸਾਰੀਆਂ ਔਰਤਾਂ ਕਰਾਚੀ ਦੇ ਗੁਲਸ਼ਨ-ਏ-ਹਦੀਦ ਇਲਾਕੇ ‘ਚ ਸਥਿਤ ਇਕ ਸਕੂਲ ‘ਚ ਵੱਖ-ਵੱਖ ਸਮੇਂ ‘ਤੇ ਕੰਮ ਕਰਦੀਆਂ ਰਹੀਆਂ ਸਨ।
ਜਦੋਂ ਸਕੂਲ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਥੋਂ ਦੇ ਪ੍ਰਿੰਸੀਪਲ ਦਾ ਨਾਂ ਇਰਫਾਨ ਗਫੂਰ ਮੈਮਨ ਹੈ। ਸਕੂਲ ਵਿੱਚ ਜ਼ਿਆਦਾਤਰ ਮਹਿਲਾ ਅਧਿਆਪਕ ਹਨ, ਜਦੋਂ ਕਿ ਸਿਰਫ਼ ਪੰਜ ਪੁਰਸ਼ ਅਧਿਆਪਕ ਹਨ। ਸਕੂਲ ‘ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ। ਇਨ੍ਹਾਂ ‘ਚ ਕਈ ਇਤਰਾਜ਼ਯੋਗ ਵੀਡੀਓ ਮਿਲੇ ਹਨ।ਇਸ ਤੋਂ ਬਾਅਦ ਪ੍ਰਿੰਸੀਪਲ ਦਾ ਮੋਬਾਈਲ ਅਤੇ ਲੈਪਟਾਪ ਚੈੱਕ ਕੀਤਾ ਗਿਆ। ਮੋਬਾਈਲ ਤੋਂ 25 ਵੀਡੀਓ ਮਿਲੇ ਹਨ ਅਤੇ ਇਹ ਸਾਰੀਆਂ ਸਕੂਲ ਦੀਆਂ ਮਹਿਲਾ ਅਧਿਆਪਕਾਂ ਦੀਆਂ ਸਨ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।