
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਮੈਡੀਕਲ ਸਾਇੰਸ ਦੁਆਰਾ ਉਦਯੋਗਿਕ ਦੌਰੇ ਦਾ ਆਯੋਜਨ
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਟ ਦੇ ਸਕੂਲ ਆਫ਼ ਮੈਡੀਕਲ ਸਾਇੰਸ ਨੇ ਵਿਦਿਆਰਥੀਆਂ ਲਈ ਪਿਮਸ ਹਸਪਤਾਲ ਜਲੰਧਰ ਵਿਖੇ ਉਦਯੋਗਿਕ ਦੌਰਾ ਆਯੋਜਿਤ ਕੀਤਾ ਗਿਆ।
ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਮੈਡੀਕਲ ਉਦਯੋਗ ਦੇ ਵਿਹਾਰਕ ਕਾਰਜਸ਼ੀਲ ਵਾਤਾਵਰਣ ਬਾਰੇ ਜਾਣੂੰ ਕਰਵਾਉਣਾ ਅਤੇ ਉਨ੍ਹਾਂ ਨੂੰ ਮੈਡੀਕਲ ਲੈਬਾਰਟਰੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂੰ ਕਰਵਾਉਣਾ ਸੀ। ਵਿਦਿਆਰਥੀਆਂ ਨੇ ਪਿਮਸ ਹਸਪਤਾਲ ਦੇ ਬਲੱਡ ਬੈਂਕ, ਮਾਈਕ੍ਰੋਬਾਇਓਲੋਜੀ ਮਿਊਜ਼ੀਅਮ, ਬਾਇਓਕੈਮਿਸਟਰੀ ਲੈਬ ਅਤੇ ਪੈਥੋਲੋਜੀ ਮਿਊਜ਼ੀਅਮ ਦਾ ਦੌਰਾ ਕੀਤਾ।
ਡਾ. ਐਚ.ਐਸ. ਲਾਂਬਾ (ਮੁੱਖੀ, ਬਲੱਡ ਬੈਂਕ ਵਿਭਾਗ) ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਇਨਫੈਕਸ਼ਨ ਕੰਟਰੋਲ ਵਿਧੀਆਂ ਜਿਵੇਂ ਕਿ ਲੈਬਾਰਟਰੀ ਹਾਈਜੀਨ, ਨੀਡਲ ਸਟਿੱਕ ਇੰਜਰੀ ਅਤੇ ਹੱਥ ਧੋਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਨੇਕ ਪੇਸ਼ੇ ਵਿੱਚ ਉਨ੍ਹਾਂ ਦੇ ਉੱਤਮ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਵਿਦਿਆਰਥੀਆਂ ਨੇ ਉਦਯੋਗ ਦੇ ਮੌਜੂਦਾ ਕੰਮ ਦੇ ਤਰੀਕਿਆਂ ਅਤੇ ਰੋਜ਼ਗਾਰ ਅਭਿਆਸਾਂ ਬਾਰੇ ਸਿੱਖਿਆ ਹਾਸਿਲ ਕੀਤੀ । ਮਿਸ ਸ਼ੰਭਵੀ ਠਾਕੁਰ ਅਤੇ ਮਿਸ ਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਸਕੂਲ ਆਫ਼ ਮੈਡੀਕਲ ਸਾਇੰਸ ਵਿਜ਼ਿਟ ਦੌਰਾਨ ਵਿਦਿਆਰਥੀਆਂ ਦੇ ਨਾਲ ਸਨ।