
ਜਲੰਧਰ ‘ਚ ਬੱਸ-ਆਟੋ ਦੀ ਆਹਮੋ-ਸਾਹਮਣੇ ਟੱਕਰ: ਇੱਕੋ ਪਰਿਵਾਰ ਦੇ 7 ਲੋਕ ਗੰਭੀਰ ਜ਼ਖ਼ਮੀ
ਫਗਵਾੜਾ-ਦੁਸਾਂਝ ਕਲਾਂ ਰੋਡ ‘ਤੇ ਬੱਸ ਅਤੇ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕੋ ਪਰਿਵਾਰ ਦੇ 7 ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਕਪੂਰਥਲਾ ਬਾਰਡਰ ਨੇੜੇ ਵਾਪਰਿਆ ਹੈ, ਜਿਸ ਕਾਰਨ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਦੇ ਸਾਰੇ ਮੈਂਬਰ ਰਾਜਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਗਏ ਹੋਏ ਸਨ ਅਤੇ ਆਟੋ ਰਿਕਸ਼ਾ ਵਿੱਚ ਵਾਪਸ ਆ ਰਹੇ ਸਨ।
ਜ਼ਖ਼ਮੀਆਂ ਦੀ ਪਛਾਣ ਨੀਲਮ, ਅੰਜਲੀ, ਸੰਦੀਪ ਕੌਰ, ਭਾਵਨਾ ਹਰਮਨ, ਮੋਨਿਕਾ, ਆਟੋ ਚਾਲਕ ਸਰਵਣ ਸਿੰਘ ਵਾਸੀ ਫਗਵਾੜਾ ਵਜੋਂ ਹੋਈ ਹੈ। ਆਟੋ ਚਾਲਕ ਸਰਵਣ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਹੈ।