
ਅਸੀਂ ਸਾਰੇ ਜਾਣਦੇ ਹਾਂ ਕਿ YouTube ਤੋਂ ਪੈਸੇ ਕਮਾਉਣ ਲਈ ਚੈਨਲ ‘ਤੇ ਚੰਗੇ ਵਿਊਜ਼ ਤੇ Subscribe ਹੋਣੇ ਚਾਹੀਦੇ ਹਨ। ਚੈਨਲ ਉਦੋਂ ਹੀ Monetization ਹੁੰਦਾ ਹੈ, ਜਦੋਂ ਘੱਟੋ-ਘੱਟ 1000 Subscribers ਹੁੰਦੇ ਹਨ ਤੇ 4,000 ਘੰਟੇ ਦਾ Watch Time ਪੂਰਾ ਹੁੰਦਾ ਹੈ। ਇਸ ਤੋਂ ਬਾਅਦ ਜਦੋਂ ਵਿਅਕਤੀ YouTube ਦੇ T&C ਨੂੰ ਸਵੀਕਾਰ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੀ ਕਮਾਈ ਸ਼ੁਰੂ ਹੁੰਦੀ ਹੈ ਪਰ ਹੁਣ ਕੰਪਨੀ ਆਪਣੀ Monetization ਪਾਲਿਸੀ ‘ਚ ਬਦਲਾਅ ਕਰ ਰਹੀ ਹੈ ਤੇ ਹੁਣ ਲੋਕਾਂ ਨੂੰ 1000 ਸਬਸਕ੍ਰਾਈਬਰ ਅਤੇ 4000 ਘੰਟੇ ਦੇ ਵਾਚ ਟਾਈਮ ਜ਼ਰੂਰਤ ਨਹੀਂ ਹੋਵੇਗੀ।
ਹੁਣ ਚਾਹੀਦੇ ਸਿਰਫ ਇੰਨੇ Subscribers
ਯੂਟਿਊਬ ਆਪਣੇ YPP ਯਾਨੀ ਯੂਟਿਊਬ ਪਾਰਟਨਰ ਪ੍ਰੋਗਰਾਮ ਤਹਿਤ Monetization ਪਾਲਿਸੀ ਵਿੱਚ ਲੋਕਾਂ ਨੂੰ ਕੁਝ ਛੋਟ ਦੇ ਰਿਹਾ ਹੈ। ਹੁਣ ਚੈਨਲ Monetization ਕਰਨ ਲਈ ਇੱਕ ਵਿਅਕਤੀ ਨੂੰ ਸਿਰਫ 500 Subscribers ਤੇ 3000 ਘੰਟੇ ਦੇ ਵਾਚ ਟਾਈਮ ਦੀ ਲੋੜ ਹੋਵੇਗੀ। ਨਾਲ ਹੀ, ਪਿਛਲੇ 90 ਦਿਨਾਂ ਵਿੱਚ ਚੈਨਲ ‘ਤੇ 3 ਪਬਲਿਕ ਕੀਤੀਆਂ ਵੀਡੀਓ ਹੋਣੀਆਂ ਚਾਹੀਦੀਆਂ ਹਨ।