Latest news

Glime India News

When the boy did not bring the vial, the girl arrived at the police station, the mediator

62 ਸਾਲਾ ਦੇ ਸਾਂਸਦ ਨੇ 14 ਸਾਲਾ ਨਾਬਾਲਗ ਨਾਲ ਕਰਵਾਇਆ ਵਿਆਹ

ਪੂਰੀ ਦੁਨੀਆ ਬਾਲ ਵਿਆਹ ਖਿਲਾਫ ਹੈ ਤੇ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਆਵਾਜ਼ ਬੁਲੰਦ ਕਰ ਰਹੀ ਹੈ, ਉੱਥੇ ਹੀ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 62 ਸਾਲਾ ਸਾਂਸਦ ਮੌਲਾਨਾ ਸਲਾਹਊਦੀਨ ਅਯੂਬੀ ਨੇ ਇੱਕ 14 ਸਾਲਾ ਨਾਬਾਲਗ ਨਾਲ ਵਿਆਹ ਕੀਤਾ ਹੈ। ਹਾਲਾਂਕਿ ਸਰਕਾਰ ਨੇ ਪੁਲਿਸ ਜਾਂਚ ਦੇ ਆਦੇਸ਼ ਦਿੱਤੇ ਹਨ। ਸਲਾਹਊਦੀਨ ਬਲੋਚਿਸਤਾਨ ਦੇ ਚਿੱਤਰਾਲ ਵਿੱਚ ਸਾਂਸਦ ਹੈ।

ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ‘ਦ ਡਾਊਨ’ ਦੀ ਇੱਕ ਰਿਪੋਰਟ ਮੁਤਾਬਕ, ਬੱਚੀ ਦੇ ਸਲੂਕ ਨੇ ਉਸ ਦਾ ਜਨਮ ਸਰਟੀਫਿਕੇਟ ਮੀਡੀਆ ਨੂੰ ਦਿਖਾਇਆ ਹੈ। ਇਸ ਵਿੱਚ ਬੱਚੀ ਦਾ ਜਨਮ 28 ਅਕਤੂਬਰ 2006 ਦੱਸਿਆ ਗਿਆ ਹੈ। ਇਸ ਦੇ ਬਾਅਦ ਇੱਕ ਸਥਾਨਕ ਐਨਜੀਓ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ, ਇਸ ਮਾਮਲੇ ਸਬੰਧੀ ਜਦੋਂ ਪੁਲਿਸ ਲੜਕੀ ਦੇ ਘਰ ਪਹੁੰਚੀ ਤਾਂ ਲੜਕੀ ਦੇ ਘਰ ਵਾਲਿਆਂ ਨੇ ਬੇਟੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦਾ ਵਿਆਹ ਹੋਇਆ ਹੀ ਨਹੀਂ। ਪਾਕਿਸਤਾਨ ਵਿੱਚ ਵਿਆਹ ਕਾਨੂੰਨ ਦੀ ਗੱਲ ਕਰੀਏ ਤਾਂ ਲੜਕੀਆਂ ਦੇ ਵਿਆਹ ਦੇ ਉਮਰ 16 ਸਾਲ ਤੈਅ ਕੀਤੀ ਗਈ ਹੈ।