ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਤੁਰੰਤ ਕੀਤਾ ਜਾਵੇ- ਸੰਯੁਕਤ ਕਿਸਾਨ ਮੋਰਚਾ ਆਗੂ

ਅੰਮ੍ਰਿਤਸਰ 26 ਅਕਤੂਬਰ (ਜਸਬੀਰ ਸਿੰਘ ਪੱਟੀ)

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋ ਲੋਕਾਂ ਨੂੰ ਨਾ ਮਿਲਣਾ ਤੇ ਉਹਨਾਂ ਦੀਆਂ ਸਮੱਸਿਆਵਾਂ ਨਾ ਸੁੁਨਣਾ ਤੇ ਵਿਸ਼ੇਸ਼ ਕਰਕੇ ਮੀਡੀਆ ਕਰਮੀਆ ਨੂੰ ਅੱਖੋ ਪਰੋਖੋ ਕਰਨਾ ਸਾਬਤ ਕਰਦਾ ਹੈ ਕਿ ਇਸ ਨਾਅਹਿਲ ਅਧਿਕਾਰੀ ਨੂੰ ਬਿਨਾਂ ਕਿਸੇਦੇਰੀ ਤੇ ਤਬਦੀਲ ਕੀਤਾ ਜਾਵੇ ਤੇ ਅਜਿਹੇ ਵਿਅਕਤੀ ਨੂੰ ਤਾਇਨਾਤ ਕੀਤਾ ਜਾਵੇ ਜਿਹੜਾ ਲੋਕਾਂ ਦੀਆ ਸਮੱਸਿਆਵਾਂ ਤੇ ਮੀਡੀਏ ਦੀ ਸ਼ਕਤੀ ਨੂੰ ਸਮਝਦਾ ਹੋਵੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਹਾਲ ਦੀ ਘੜੀ ਸਿੰਘੂ ਬਾਰਡਰ ਤੇ ਕਾਫੀ ਰੁਝੇਵਿਆ ਵਿੱਚ ਹਨ ਤੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਜਿਸ ਨੂੰ ਤਰਸ ਦੇ ਅਧਾਰ ਤੇ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਸੀ ਅੱਜ ਡੀ ਸੀ ਦਫਤਰ ਵਿੱਚ ਕੰਮ ਕਰਾਉਣ ਆਈ ਜਨਤਾ ਤੇ ਤਰਸ ਕਰਨ ਦੀ ਬਜਾਏ ਉਹਨਾਂ ਨੂੰ ਗਵਾਰਾ ਨਹੀ ਸਮਝਦਾ। ਉਹਨਾਂ ਕਿਹਾ ਕਿ ਕੁਝ ਮੀਡੀਆ ਕਰਮੀਆ ਕੋਲੋ ਵੀ ਉਹਨਾਂ ਨੂੰ ਰਿਪੋਰਟਾ ਮਿਲੀਆ ਹਨ ਕਿ ਤਰਸ ਦੇ ਅਧਾਰ ਤੇ ਨੌਕਰੀ ਲੈਣ ਵਾਲਾ ਇਸ ਨੌਕਰਸ਼ਾਹ ਦੇ ਸਿਰ ਨੂੰ ਸੱਤਾ ਦੀ ਸ਼ਕਤੀਚੜ ਗਈ ਹੈ।

ਉਹਨਾਂ ਕਿਹਾ ਕਿ ਜੇਕਰ ਇਹ ਅਧਿਕਾਰੀ ਬਾਜ ਨਾ ਆਇਆ ਤਾਂ ਉਹ ਸਾਰੀਆ ਰਿਪੋਰਟਾਂ ਇਕੱਠੀਆ ਕਰ ਰਹੇ ਹਨ ਤੇ ਜਲਦੀ ਹੀ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਪੱਤਰ ਲਿਖ ਕੇ ਇਸ ਆਪ ਹੁਦਰੇ ਅਧਿਕਾਰੀ ਦੇ ਤਬਾਦਲੇ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਤਿੰਨ ਤਿੰਨ ਮੰਤਰੀ ਹੋਣ ਦੇ ਬਾਵਜੂਦ ਵੀ ਇੱਕ ਨੌਕਰਸ਼ਾਹ ਆਪਣੀਆ ਮਨਮਾਨੀਆ ਕਰੀ ਜਾਵੇ ਤੇ ਮੀਡੀਆ ਕਰਮੀਆ ਨੂੰ ਮਿਲਣਾ ਮੁਨਾਸਿਬ ਨਾ ਸਮਝੇ ਤਾਂ ਇਹਨਾਂ ਮੰਤਰੀਆਂ ਨੂੰ ਕੋਈ ਚੱਪਣੀ ਲੱਭ ਲੈਣੀ ਚਾਹੀਦੀ ਹੈ। ਉਹਨਾਂ ਇੱਕ ਵਾਰੀ ਫਿਰ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਇਸ ਅਧਿਕਾਰੀ ਦੀ ਵੀ ਬਾਕੀ ਅਧਿਕਾਰੀਆ ਵਾਂਗ ਤੁਰੰਤ ਬਦਲੀ ਕੀਤੀ ਜਾਵੇ।