ਅੰਮ੍ਰਿਤਸਰ Airport ਸਣੇ 13 ਹਵਾਈ ਅੱਡੇ ਨਿੱਜੀ ਹੱਥਾਂ ‘ਚ ਦੇਵੇਗੀ ਮੋਦੀ ਸਰਕਾਰ

 ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਨੇ 13 ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਏ. ਏ. ਆਈ. ਨੇ ਸੱਤ ਛੋਟੇ ਹਵਾਈ ਅੱਡਿਆਂ ਨੂੰ ਛੇ ਵੱਡੇ ਹਵਾਈ ਅੱਡਿਆਂ ਨਾਲ ਮਿਲਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਬੋਲੀ ਪ੍ਰਕਿਰਿਆ ਆਸਾਨ ਹੋ ਸਕੇ।

airport privatization airports authority of india

ਇਹ ਸਾਰੇ 13 ਹਵਾਈ ਅੱਡਿਆਂ ਦੀ ਪੀ. ਪੀ. ਪੀ. (ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ) ‘ਤੇ ਬੋਲੀ ਕੀਤੀ ਜਾਣੀ ਹੈ। ਏ. ਏ. ਆਈ. ਮੁਖੀ ਸੰਜੀਵ ਕੁਮਾਰ ਨੇ ਕਿਹਾ, “ਅਸੀਂ ਹਵਾਬਾਜ਼ੀ ਮੰਤਰਾਲੇ ਨੂੰ 13 ਹਵਾਈ ਅੱਡਿਆਂ ਦੀ ਸੂਚੀ ਭੇਜੀ ਹੈ, ਜਿਨ੍ਹਾਂ ਦੀ PPP (ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ) ਮਾਡਲ ‘ਤੇ ਬੋਲੀ ਕੀਤੀ ਜਾਣੀ ਹੈ। ਇਸ ਵਿੱਤੀ ਸਾਲ ਦੇ ਅੰਤ ਤੱਕ ਇਨ੍ਹਾਂ ਹਵਾਈ ਅੱਡਿਆਂ ਲਈ ਬੋਲੀ ਪੂਰੀ ਕਰਨ ਦੀ ਯੋਜਨਾ ਹੈ।

ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਨੇ 6 ਪ੍ਰਮੁੱਖ ਹਵਾਈ ਅੱਡਿਆਂ- ਭੁਵਨੇਸ਼ਵਰ, ਵਾਰਾਣਸੀ, ਅੰਮ੍ਰਿਤਸਰ, ਤ੍ਰਿਚੀ, ਇੰਦੌਰ, ਰਾਏਪੁਰ ਅਤੇ ਸੱਤ ਛੋਟੇ ਹਵਾਈ ਅੱਡਿਆਂ- ਝਾਰਸੁਗੁਡਾ, ਗਯਾ, ਕੁਸ਼ੀਨਗਰ, ਕਾਂਗੜਾ, ਤਿਰੂਪਤੀ, ਜਬਲਪੁਰ ਅਤੇ ਜਲਗਾਓਂ ਦੇ ਨਿੱਜੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਬੋਲੀ ਪ੍ਰਕਿਰਿਆ ਲਈ ਕੁਸ਼ੀਨਗਰ ਅਤੇ ਗਯਾ ਨਾਲ ਵਾਰਾਣਸੀ, ਅੰਮ੍ਰਿਤਸਰ ਨਾਲ ਕਾਂਗੜਾ, ਤਿਰੂਪਤੀ ਨਾਲ ਭੁਵਨੇਸ਼ਵਰ, ਔਰੰਗਾਬਾਦ ਨਾਲ ਰਾਏਪੁਰ, ਜਬਲਪੁਰ ਨਾਲ ਇੰਦੌਰ ਅਤੇ ਹੁਬਲੀ ਨਾਲ ਤ੍ਰਿਚੀ ਏਅਰਪੋਰਟ ਨੂੰ ਕਲੱਬ ਕੀਤਾ ਜਾਵੇਗਾ। ਉੱਥੇ ਹੀ, ਅਗਲੇ 4 ਸਾਲਾਂ ਵਿਚ ਸਰਕਾਰ 25 ਹਵਾਈ ਅੱਡਿਆਂ ਨੂੰ ਨਿੱਜੀ ਹੱਥਾਂ ਵਿਚ ਸੌਂਪੇਗੀ।