Latest news

Glime India News

ਅਮਰੀਕੀ ਉਪ ਰਾਸ਼ਟਰਪਤੀ ਦੀ ਭਤੀਜੀ ਆਈ ਕਿਸਾਨ ਅੰਦੋਲਨ ਦੇ ਸਮਰਥਨ ‘ਚ, ਅਮਰੀਕੀ ਫੁੱਟਬਾਲ ਖਿਡਾਰੀ ਵੱਲੋਂ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ

 ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ‘ਤੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ 70ਵਾਂ ਦਿਨ ਹੈ। ਦੇਸ਼ ਵਿੱਚ ਕਿਸਾਨ ਲਹਿਰ ਦੇ ਸਮਰਥਨ ਵਿੱਚ ਬਹੁਤ ਸਾਰੇ ਵੱਡੇ ਸਿਤਾਰੇ ਹਨ। ਪਰ ਹੁਣ ਵਿਸ਼ਵਵਿਆਪੀ ਮਸ਼ਹੂਰ ਹਸਤੀਆਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ। ਪੌਪ ਸਟਾਰ ਰਿਹਾਨਾ ਅਤੇ ਗ੍ਰੇਟਾ ਥਨਬਰਗ ਤੋਂ ਬਾਅਦ, ਯੂਐਸ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ, ਮੀਨਾ ਹੈਰਿਸ ਨੇ ਵੀ ਟਵੀਟ ਕਰਕੇ ਕਿਸਾਨ ਅੰਦੋਲਨ ਦਾ ਮੁੱਦਾ ਉਠਾਇਆ ਹੈ। ਮੀਨਾ ਹੈਰਿਸ ਸੰਯੁਕਤ ਰਾਜ ਵਿੱਚ ਇੱਕ ਵਕੀਲ, ਲੇਖਕ ਅਤੇ ਨਿਰਮਾਤਾ ਹੈ। ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਮੀਨਾ ਹੈਰਿਸ ਨੇ ਕਿਹਾ ਕਿ ਵਿਸ਼ਵ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਲੋਕਤੰਤਰ ਖਤਰੇ ਵਿੱਚ ਹੈ। ਮੀਨਾ ਹੈਰਿਸ ਨੇ ਟਵੀਟ ਕੀਤਾ, “ਇਹ ਇਤਫ਼ਾਕ ਨਹੀਂ ਹੈ ਕਿ ਵਿਸ਼ਵ ਦੇ ਸਭ ਤੋਂ ਪੁਰਾਣੇ ਲੋਕਤੰਤਰੀ (ਅਮਰੀਕਾ) ਉੱਤੇ ਇੱਕ ਮਹੀਨਾ ਪਹਿਲਾਂ ਹਮਲਾ ਹੋਇਆ ਸੀ ਅਤੇ ਹੁਣ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਖ਼ਤਰੇ ਵਿੱਚ ਹੈ। ਇਹ ਦੋਵੇਂ ਘਟਨਾਵਾਂ ਜੁੜੀਆਂ ਹੋਈਆਂ ਹਨ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।”

ਇਹ ਇਤਫ਼ਾਕ ਨਹੀਂ ਹੈ ਕਿ ਵਿਸ਼ਵ ਦੇ ਸਭ ਤੋਂ ਪੁਰਾਣੇ ਲੋਕਤੰਤਰ ਉੱਤੇ ਇੱਕ ਮਹੀਨਾ ਪਹਿਲਾਂ ਹਮਲਾ ਹੋਇਆ ਸੀ ਅਤੇ ਹੁਣ ਅਸੀਂ ਵਿਸ਼ਵ ਦੇ ਸਭ ਤੋਂ ਵੱਧ ਅਬਾਦੀ ਵਾਲੇ ਲੋਕਤੰਤਰ ਉੱਤੇ ਹਮਲਾ ਬੋਲਣ ਦੀ ਗੱਲ ਕਰ ਰਹੇ ਹਾਂ। ਇਹ ਦੋਵੇਂ ਘਟਨਾਵਾਂ ਜੁੜੀਆਂ ਹੋਈਆਂ ਹਨ ,ਭਾਰਤ ਵਿੱਚ ਕਿਸਾਨੀ ਅੰਦੋਲਨ ਵਿਰੁੱਧ ਸੁਰੱਖਿਆ ਬੱਲਾ ਦੀ ਹਿੰਸਾ ਅਤੇ ਇੰਟਰਨੈੱਟ ਬੰਦ ਕਰਨ ਵਿਰੁੱਧ ਸਾਡੇ ਸਾਰਿਆਂ ਵਿੱਚ ਗੁੱਸਾ ਹੋਣਾ ਚਾਹੀਦਾ ਹੈ। ਹੈਰਿਸ ਨੇ ਅੱਗੇ ਲਿਖਿਆ, “ਸਾਨੂੰ ਇਸ ਉੱਤੇ ਉਸ ਤਰਾਂ ਦੀ ਪ੍ਰਤੀਕ੍ਰਿਆ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕੈਪੀਟਲ ਹਿੱਲ ਨੇ ਹਿੰਸਾ ਨੂੰ ਲੈ ਕੇ ਕੀਤੀ ਸੀ।” ਜਿਸ ਵਿੱਚ ਯੂਐਸ ਦੇ ਪ੍ਰਤੀਨਿਧੀ ਅਲੈਗਜ਼ੈਂਡਰੀਆ ਕੋਰਟੇਜ਼ ਅਤੇ ਕਈਆਂ ਨੂੰ ਤਸੀਹੇ ਝੱਲਣੇ ਪਏ। ਫਾਂਸੀਵਾਦ ਕਿਤੇ ਵੀ ਲੋਕਤੰਤਰ ਲਈ ਖ਼ਤਰਾ ਹੈ। ਟਰੰਪ ਦਾ ਕਾਰਜਕਾਲ ਖਤਮ ਹੋ ਸਕਦਾ ਹੈ ਪਰ ਆਪਣੇ ਆਸ ਪਾਸ ਦੇਖੋ, ਅਜਿਹਾ ਮਾਹੌਲ ਹਰ ਜਗ੍ਹਾ ਹੈ।

ਹੈਰਿਸ ਨੇ ਲਿਖਿਆ, “ਮਿਲਟਰੀ ਰਾਸ਼ਟਰਵਾਦ ਅਮਰੀਕਾ, ਭਾਰਤ ਜਾਂ ਹੋਰ ਕਿਤੇ ਵੀ ਉਹੀ ਸੰਭਾਵਨਾ ਰੱਖਦਾ ਹੈ। ਜਦੋਂ ਲੋਕ ਜਾਗਣ ਅਤੇ ਇਸ ਗੱਲ ਨੂੰ ਮਨਣ ਕਿ ਫਾਂਸੀਵਾਦੀ ਤਾਨਾਸ਼ਾਹ ਕਿਤੇ ਵੀ ਨਹੀਂ ਜਾ ਰਹੇ ,ਕੇਵਲ ਤਾਂ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ ਜਦੋਂ ਲੋਕ ਜਾਗਦੇ ਹਨ ਅਤੇ ਜਦੋਂ ਤੱਕ ਅਸੀਂ ਇਕਜੁੱਟ ਨਹੀਂ ਹੁੰਦੇ, ਕੈਪੀਟਲ ਹਿੱਲ ਵਰਗ਼ੀ ਘਟਨਾਵਾਂ ਦੇ ਮਾੜੇ ਨਤੀਜੇ ਹੋਣਗੇ।

ਅਮਰੀਕੀ ਫੁੱਟਬਾਲ ਖਿਡਾਰੀ ਵੱਲੋਂ ਕਿਸਾਨਾਂ ਲਈ 10,000 ਹਜ਼ਾਰ ਡਾਲਰ ਵਿੱਤੀ ਮਦਦ ਦਾ ਐਲਾਨ

ਨਿਊਯਾਰਕ / ਅਮਰੀਕਨ ਫੁੱਟਬਾਲ ਟੀਮ ਪਿਟਸਬਰਗ ਸਟੀਲਇਅਰਸ  ਦੇ ਖਿਡਾਰੀ ਜੂਜੂ ਸਮਿੱਥ ਸ਼ੂਸਟਰ JuJu Smith-Schuster ਵੱਲੋਂ $10,000 ਹਜ਼ਾਰ ਡਾਲਰ ਦੀ ਰਕਮ ਭਾਰਤ ਦੇ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।ਸਮਿੱਥ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤ ਦੇ ਕਿਸਾਨ ਤਿੰਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਚ ਜੋ ਸੰਘਰਸ਼ ਕਰ ਰਹੇ ਹਨ, ਇਸ ਅਮਰੀਕਨ ਫੁੱਟਬਾਲ ਦੇ ਨਾਮਵਰ ਖਿਡਾਰੀ ਨੇ ਇਹ ਰਕਮ ਕਿਸਾਨਾਂ ਦੀ ਮੈਡੀਕਲ ਹੈਲਪ ਲਈ ਦਿੱਤੀ ਹੈ।

 

 

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵੱਡੇ ਮੀਡੀਆ ਅਦਾਰਾ ਸੀ.ਐਨ.ਐਨ ਵੱਲੋਂ ਭਾਰਤ ਦੇ ਕਿਸਾਨੀ ਸੰਘਰਸ਼ ਬਾਬਤ ਤੱਥਾਂ ਦੇ ਅਧਾਰਤ ਰਿਪੋਰਟ ਪੇਸ਼ ਕਰਨ ਤੋਂ ਬਾਅਦ ਦੁਨੀਆ ਭਰ ਵਿੱਚ ਇਸ ਸੰਘਰਸ਼ ਨੂੰ ਵੱਡੀ ਗਿਣਤੀ ਵਿੱਚ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।