Latest news

Glime India News

ਕਿਸਾਨ ਅੰਦੋਲਨ ਵੱਲ ਇੰਗਲੈਂਡ ਦੇ ਇਹ ਬੱਚੇ ਲੋਕਾਂ ਨੂੰ ਕਰ ਰਹੇ ਨੇ ਜਾਗਰੂਕ !

ਭਾਰਤ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਸਿੱਖ ਭਾਈਚਾਰੇ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਬ੍ਰਿਟੇਨ ਵਿੱਚ ਬੱਚੇ ਜਾਗਰੂਕਤਾ ਫੈਲਾ ਰਹੇ ਹਨ।ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਮੁੱਖ ਰੂਪ ਨਾਲ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਦੇਸ਼ ਵਿੱਚ ਸਰਕਾਰ ਵੱਲੋਂ ਖੇਤੀ ਸੁਧਾਰਾਂ ‘ਤੇ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਵਿਭਿੰਨ ਸਰਹੱਦਾਂ ‘ਤੇ ਡੇਰਾ ਲਾ ਕੇ ਬੈਠੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਿੰਨੋਂ ਖੇਤੀ ਕਾਨੂੰਨ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਕਾਰਨ ਆਪਣੀ ਜੀਵਕਾ ਖੋਣ ਅਤੇ ਗਰੰਟੀਸ਼ੁਦਾ ਕੀਮਤਾਂ (ਐਮਐਸਪੀ) ਦੀ ਸੁਰੱਖਿਆ ਨਾ ਹੋਣ ਦਾ ਡਰ ਹੈ।

ਭਾਰਤੀ ਜਨਤਾ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖੇਤੀਬਾੜੀ ਦੀ ਆਮਦਨ ਅਤੇ ਉਤਪਾਦਕਤਾ ਵਧਾਉਣ ਲਈ ਇਹ ਸੁਧਾਰ ਲਾਜ਼ਮੀ ਹਨ। ਸਰਕਾਰ ਦੇ ਇਸ ਕਦਮ ਨੇ ਲੰਡਨ, ਲੈਸਟਰ, ਬਰਮਿੰਘਮ ਸਮੇਤ ਬ੍ਰਿਟੇਨ ਵਿੱਚ ਪ੍ਰਦਰਸ਼ਨਾਂ ਨੂੰ ਤੇਜ਼ ਕਰ ਦਿੱਤਾ ਹੈ। ਇਹ ਯੂਕੇ ਦੇ ਕਈ ਸਕੂਲਾਂ ਵਿੱਚ ਗੱਲਬਾਤ ਦਾ ਮੁੱਖ ਮੁੱਦਾ ਬਣ ਗਿਆ ਹੈ ਜਿਸ ਵਿੱਚ ਕਈ ਸਿੱਖ ਬੱਚੇ #istandwithfarmers ਦਾ ਉਪਯੋਗ ਕਰਕੇ ਔਨਲਾਈਨ ਵਿਰੋਧ ਕਰ ਰਹੇ ਹਨ। ਕਿਉਂ ਹਜ਼ਾਰਾਂ ਮੀਲ ਦੂਰ ਬੈਠਿਆਂ ਦਾ ਉਨ੍ਹਾਂ ਦਾ ਧਿਆਨ ਖਿੱਚਿਆ ਗਿਆ ਅਤੇ ਜਾਗਰੂਕਤਾ ਵਧਾਉਣ ਲਈ ਉਹ ਕਲਾਕ੍ਰਿਤੀਆਂ ਅਤੇ ਹੋਰਡਿੰਗਾਂ ਦਾ ਉਪਯੋਗ ਕਿਵੇਂ ਕਰ ਰਹੇ ਹਨ ਅੱਠ ਸਾਲ ਦੀ ਅਸ਼ਲੀਨ ਕੌਰ ਗਿੱਲ ਵਿੰਡਸਰ ਤੋਂ ਹੈ ਅਤੇ ਉਸ ਦਾ ਪਰਿਵਾਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਹੈ, ਜਿਹੜੇ ਆਪਣੀ ਮੁੱਖ ਆਮਦਨ ਦੇ ਰੂਪ ਵਿੱਚ ਕਣਕ ਅਤੇ ਧਾਨ ਦੀ ਖੇਤੀ ‘ਤੇ ਨਿਰਭਰ ਹਨ। ਉਹ ਜਾਗਰੂਕਤਾ ਵਧਾਉਣ ਲਈ ਸੋਸ਼ਲ ਮੀਡੀਆ ‘ਤੇ ਵੀਡਿਓ ਪੋਸਟ ਕਰਦੀ ਰਹੀ ਹੈ ਅਤੇ ਉਸ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੀ ਪੱਤਰ ਲਿਖ ਕੇ ਬ੍ਰਿਟੇਨ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਹੈ। ਉਸ ਨੇ ਕਿਹਾ, ”ਸਾਨੂੰ ਉਨ੍ਹਾਂ ਦੀ ਮਦਦ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਨੂੰ ਰੋਕਣ ਦੀ ਜ਼ਰੂਰਤ ਹੈ। ਇਹ ਦੇਖ ਕੇ ਦੁਖ ਹੁੰਦਾ ਹੈ ਕਿ ਉਨ੍ਹਾਂ (ਕਿਸਾਨਾਂ) ਨਾਲ ਉਚਿੱਤ ਵਿਵਹਾਰ ਨਹੀਂ ਕੀਤਾ ਜਾ ਰਿਹਾ ਹੈਇਸ ਨਾਲ ਮੇਰੇ ਪਰਿਵਾਰ ‘ਤੇ ਬਹੁਤ ਅਸਰ ਪਵੇਗਾ ਅਤੇ ਇਸ ਨਾਲ ਛੋਟੇ ਕਿਸਾਨਾਂ ਲਈ ਖੇਤੀ ਖਤਮ ਹੋ ਸਕਦੀ ਹੈ।ਮੈਂ ਆਪਣੇ ਪਰਿਵਾਰ ਨੂੰ ਦੇਖਣ ਅਤੇ ਖੇਤੀਬਾੜੀ ਦੇ ਲੰਬੇ ਜੀਵਨ ਦੀ ਕਾਮਨਾ ਕਰਨ ਲਈ ਭਾਰਤ ਵਾਪਸ ਜਾਣ ਵਿੱਚ ਸਮਰੱਥ ਹੋਣਾ ਚਾਹੁੰਦੀ ਹਾਂ। ਇਸ ਦੀ ਵਜ੍ਹਾ ਹੈ ਕਿ ਮੈਂ ਆਪਣੀ ਪਲੇਟ ਵਿੱਚ ਖਾਣਾ ਮਿਲਣ ਲਈ ਸ਼ੁਕਰਗੁਜ਼ਾਰ ਹਾਂ। ਇਸ ਸਕੂਲ ਵਿਦਿਆਰਥਣ ਦੀ ਦਾਦੀ ਜਿਸ ਨੇ ਖੁਦ ਦੇ ਪਛਾਣੇ ਨਾ ਜਾਣ ਲਈ ਇੱਥੇ ਸਿਰਫ਼ ਕੌਰ ਵਜੋਂ ਸੰਬੋਧਿਤ ਕਰਨ ਲਈ ਕਿਹਾ ਹੈ, ਉਹ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ”ਅਸੀਂ ਬਹਾਦਰ ਹਾਂ, ਦਲੇਰ ਔਰਤਾਂ ਹਾਂ, ਅਸੀਂ ਜਾਂ ਤਾਂ ਜਿੱਤਾਂਗੇ ਅਤੇ ਘਰ ਵਾਪਸ ਜਾਵਾਂਗੇ ਜਾਂ ਅਸੀਂ ਨਿਆਂ ਪ੍ਰਾਪਤੀ ਲਈ ਲੜਾਂਗੇ।”

ਅਸ਼ਲੀਨ ਦੇ ਪਿਤਾ, ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਪਿਤਾ ਹੋਣ ਦੇ ਰੂਪ ਵਿੱਚ ਇਹ ਉਨ੍ਹਾਂ ਦਾ ‘ਫਰਜ਼’ ਸੀ ਕਿ ਉਹ ਆਪਣੇ ਬੱਚਿਆਂ ਨਾਲ ਇਸ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕਰੇ ਅਤੇ ਕਿਸਾਨਾਂ ਨਾਲ ਖੜ੍ਹੇ ਹੋਣ ਲਈ ਉਹ ਅਸ਼ਲੀਨ ਦੇ ‘ਜਨੂੰਨ ਅਤੇ ਉਤਸ਼ਾਹ’ ਤੋਂ ‘ਬਹੁਤ ਹੈਰਾਨ’ ਹਨ।