Latest news

ਕੈਨੇਡਾ ਦੇ PM ਟਰੂਡੋ ਨੇ ਮਨੀਸ਼ਾ ਗੁਲਾਟੀ ਨੂੰ ਦਿੱਤਾ ਦੋ-ਟੁੱਕ ਠੋਕਵਾਂ ਜਵਾਬ,ਜਾਣੋ ਕਿ ਕਿਹਾ

ਵਿਆਹ ਕਰਵਾ ਕੇ ਕੈਨੇਡਾ ਪਹੁੰਚਣ ਵਾਲੇ ਭਾਰਤੀਆਂ ਵਲੋਂ ਕੀਤੀ ਜਾ ਰਹੀ ਠੱਗੀ ਦੇ ਮਾਮਲਿਆਂ (Fraud Marriages) ‘ਚ ਵਾਧਾ ਹੋ ਰਿਹਾ ਹੈ। ਪੰਜਾਬ ‘ਚ ਲਵਪ੍ਰੀਤ ਸਿੰਘ ਦੀ ਖੁਦਕੁਸ਼ੀ (Lovepreet Suicide Case) ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ (Manisha Gulati) ਵਲੋਂ ਜਸਟਿਨ ਟਰੂਡੋ ਨੂੰ ਪੱਤਰ ਲਿਖਿਆ ਗਿਆ ਸੀ। ਜਿਸ ਨੂੰ ਲੈ ਕੇ ਇਕ ਪੱਤਰਕਾਰ ਨੇ ਜਸਟਿਨ ਟਰੂਡੋ (Justin Trudeau) ਨੂੰ ਸਵਾਲ ਵੀ ਕੀਤੇ ਕਿ ਕੀ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ (Canada Imigration Rules) ਨੂੰ ਸਖ਼ਤ ਕਰਨ ਜਾਂ ਉਨ੍ਹਾਂ ‘ਚ ਕੋਈ ਤਬਦੀਲੀ ਕਰੇਗੀ?

ਜਸਟਿਨ ਟਰੂਡੋ ਨੇ ਜਵਾਬ ‘ਚ ਕਿਹਾ ਕਿ, “ਨਹੀਂ, ਅਸੀਂ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਸਖਤ ਨਹੀਂ (Canada Government will not change Imigration Rules) ਕਰਨ ਵਾਲੇ ਅਤੇ ਨਾ ਹੀ ਤਬਦੀਲੀ ਕਰਾਂਗੇ।” ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਦੇਸ਼ ‘ਚ ਆਉਣ ਵਾਲੇ ਲੋਕਾਂ ਲਈ, ਪਰਿਵਾਰ ਦੇ ਮੈਂਬਰਾਂ ਨੂੰ ਲਿਆਉਣਾ ਤੇ ਵਿਆਹਾਂ ਅਤੇ ਅੰਤਿਮ ਸੰਸਕਾਰ ਵਰਗੇ ਮਹੱਤਵਪੂਰਨ ਪਰਿਵਾਰਕ ਸਮਾਗਮਾਂ ‘ਚ ਸ਼ਾਮਲ ਹੋਣਾ ਕਿੰਨਾ ਮਹੱਤਵਪੂਰਣ ਹੈ। ਕੈਨੇਡਾ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਤੇ ਧੋਖੇਬਾਜ਼ਾਂ ਨੂੰ ਠੱਲ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ।

ਜਸਟਿਨ ਟਰੂਡੋ ਨੇ ਨਾਲ ਹੀ ਕਿਹਾ ਕਿ ਕੈਨੇਡਾ ਪਹਿਲਾਂ ਵਾਂਗ ਹੀ ਸਭ ਲਈ ਖੁਲਿ੍ਆ ਰਹੇਗਾ। ਜਿਸ ਤਰ੍ਹਾਂ ਪਹਿਲਾਂ ਨਿਯਮਾਂ ਵਿਚ ਤਬਦੀਲੀਆਂ ਕੀਤੀਆਂ ਹਨ, ਹੁਣ ਵੀ ਨਿਯਮਾਂ ਨੂੰ ਮਜ਼ਬੂਤ ਬਣਾਵਾਂਗੇ। ਇਸ ਰਾਹੀਂ ਕੈਨੇਡਾ ਵਿਚ ਆਪਣਾ ਭਵਿੱਖ ਸੋਚ ਕੇ ਬੈਠੇ ਲੋਕ, ਇਥੇ ਆ ਕੇ ਰਹਿ ਸਕਣ।