
ਜਲੰਧਰ / ਚਾਹਲ
ਯੂਕੋ ਬੈਂਕ ਇੰਪਲਾਈਜ਼ ਯੂਨੀਅਨ ਦੀ 12ਵੀਂ ਕਾਨਫਰੰਸ ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਸਫ਼ਲਤਾਪੂਰਵਕ ਕਰਵਾਈ ਗਈ ਸੀ ਜਿਸ ‘ਚ ਵੱਖ-ਵੱਖ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਤੋਂ ਲਗਪਗ 300 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ¢ ਸੁਸ਼ੀਲ ਗÏਤਮ, ਸੰਯੁਕਤ ਸਕੱਤਰ, ਏ.ਆਈ.ਬੀ.ਈ.ਏ ਨੇ ਕਾਨਫਰੰਸ ਦਾ ਉਦਘਾਟਨ ਕੀਤਾ, ਸੀ.ਐਮ.ਪਟੇਲ, ਜਨਰਲ ਸਕੱਤਰ ਏ.ਆਈ.ਯੂ.ਸੀ.ਬੀ.ਈ.ਐਫ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ¢ ਸੁਸ਼ੀਲ ਗÏਤਮ ਅਤੇ ਸੀ.ਐਮ.ਪਟੇਲ ਤੋਂ ਇਲਾਵਾ ਬੰਤ ਬਰਾੜ, ਪ੍ਰਧਾਨ, ਏ. ਆਈ. ਟੀ. ਯੂ. ਸੀ. ਪੰਜਾਬ.,.ਐਸ.ਪੀ.ਐਸ. ਵਿਰਕ, ਨਰੇਸ਼ ਗÏੜ, ਦਲੀਪ ਪਾਠਕ ਸੰਯੁਕਤ ਜਨਰਲ ਸਕੱਤਰ ਪੀ.ਬੀ.ਈ.ਐਫ., ਰਵੀ ਰਾਜ਼ਦਾਨ, ਆਰ.ਕੇ.ਜÏਲੀ, ਰਾਮ ਅਵਤਾਰ ਸ਼ਰਮਾ, ਆਕਾਸ਼ ਬਖਸ਼ੀ, ਏ.ਕੇ.ਕਪੂਰ, ਜਨਰਲ ਸਕੱਤਰ, ਯੂਕੋ ਬੈਂਕ ਰਿਟਾਇਰਜ਼ ਐਸੋਸੀਏਸ਼ਨ ਨੇ ਕਾਨਫਰੰਸ ਨੂੰ ਸੰਬੋਧਨ ਕੀਤਾ |
ਇਸ ਮੌਕੇ ਯੂਨੀਅਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ ਜਿਸ ਵਿਚ ਆਰ.ਕੇ.ਵਾਲੀਆਂ ਨੂੰ ਚੇਅਰਮੈਨ, ਰਾਜ ਕੁਮਾਰ ਭਗਤ ਨੂੰ ਪ੍ਰਧਾਨ, ਵੀ.ਕੇ.ਟੱਕਰ ਨੂੰ ਸੀਨੀਅਰ ਉਪ ਪ੍ਰਧਾਨ, ਗਿਰਧਾਰੀ ਲਾਲ, ਆਰ.ਕੇ.ਸੂਦ, ਅਰਵਿੰਦ ਵਾਟਸ, ਐਸ.ਕੇ.ਖੁਰਾਣਾ, ਸਸ਼ੀ ਕੁਮਾਰ, ਅਤੇ ਯੋਗੇਸ਼ ਸਾਰੇ ਉਪ ਪ੍ਰਧਾਨ, ਐਚ.ਐਸ.ਵੀਰ ਨੂੰ ਜਨਰਲ ਸਕੱਤਰ, ਐਨ.ਕੇ.ਸ਼ਰਮਾ ਅਤੇ ਜੇ ਕੇ ਆਨੰਦ ਨੂੰ ਜੁਆਇੰਟ ਜਨਰਲ ਸਕੱਤਰ, ਆਰ.ਕੇ.ਗੋਇਲ, ਸਤਬੀਰ ਸਿੰਘ, ਅਤੇ ਯੋਜਿਤ ਕੁਮਾਰ ਡਿਪਟੀ ਜਨਰਲ ਸਕੱਤਰ ਚੁਣਿਆ ਗਿਆ |