Latest news

Glime India News

ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤੀ ਮੂਲ ਦੇ ਵੇਦਾਂਤ ਪਟੇਲ ਨੂੰ ਦਿੱਤਾ ਅਸਿਸਟੈਂਟ ਪ੍ਰੈਸ ਸੈਕਟਰੀ ਦਾ ਅਹੁਦਾ

ਵਾਸ਼ਿੰਗਟਨ,ਅਮਰ ਨਾਗਰਾ 

ਅਮਰੀਕਾ ਦੇ ਨਵੇਂ ਚੁਣੇ ਰਾਸ਼ਟੲਰਪਤੀ ਜੋਅ ਬਾਈਡਨ ਨੇ ਭਾਰਤੀ ਮੂਲ ਦੇ ਵੇਦਾਂਤ ਪਟੇਲ ਨੂੰ ਇੱਕ ਅਹਿਮ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਬਾਈਡਨ ਅਪਣੀ ਟੀਮ ਨੂੰ ਵਧਾ ਰਹੇ ਹਨ। ਬਾਈਡਨ ਨੇ ਭਾਰਤੀ-ਅਮਰੀਕੀ ਵੇਦਾਂਤ ਪਟੇਲ ਨੂੰ ਸਹਾÎੲਕ ਪ੍ਰੈਸ ਸਕੱਤਰ ਦੇ ਰੂਪ ਵਿਚ ਨਿਯੁਕਤ ਕੀਤਾ ਹੈ। ਪਟੇਲ ਬਾਈਡਨ ਦੀ ਟੀਮ ਦੇ ਅਹਿਮ ਮੈਂਬਰ ਹਨ ਅਤੇ ਬਾਈਡਨ ਦੀ ਚੁਣਾਵੀ ਮੁਹਿੰਮ ਦਾ ਹਿੱਸਾ ਵੀ ਰਹੇ ਹਨ। ਵੇਦਾਂਤ ਪਟੇਲ ਨੇ ਭਾਰਤੀ ਸੰਚਾਰ ਨਿਦੇਸ਼ਕ ਦੇ ਰੂਪ ਵਿਚ ਵੀ ਕੰਮ ਕੀਤਾ ਹੈ। ਜੋਅ ਬਾਈਡਨ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਸੰਚਾਰ ਅਤੇ ਪ੍ਰੈਸ ਸਟਾਫ਼ ਦੇ 16 ਨਵੇਂ ਮੈਂਬਰਾਂ ਦਾ ਐਲਾਨ ਕੀਤਾ। ਇਨ੍ਹਾਂ 16 ਲੋਕਾਂ ਵਿਚੋਂ ਭਾਰਤੀ ਮੂਲ ਦੇ ਵੇਦਾਂਤ ਪਟੇਲ ਵੀ ਇੱਕ ਹਨ। ਵੇਦਾਂਤ ਪਟੇਲ ਦਾ ਜਨਮ ਭਾਰਤ ਵਿਚ ਹੋਇਆ ਅਤੇ ਉਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ। ਪਟੇਲ ਨੇ ਕੈਲੀਫੋਰਨੀਆ ਯੂਨੀਵਰਸਿਟ ਅਤੇ ਫਲੋਡਰਾ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ ਹੈ।