canada, usa ukWorld
USA ‘ਚ ਦਿਵਾਲੀ ਦੀਆਂ ਰੌਣਕਾਂ,ਦੇਖੋ ਵੀਡੀਓ, ਰਾਸ਼ਟਰਪਤੀ ‘ਤੇ ਉੱਪ ਰਾਸ਼ਟਰਪਤੀ ਨੇ ਕਿਵੇਂ ਮਨਾਈ ਦਿਵਾਲੀ


ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਦੀਵਾਲੀ ਦਾ ਜਸ਼ਨ ਦੇਖਿਆ ਗਿਆ। ਵ੍ਹਾਈਟ ਹਾਊਸ ‘ਚ ਮਨਾਈ ਗਈ ਦਿਵਾਲੀ ਦੀ ਕਾਫੀ ਚਰਚਾ ਹੋਈ। ਵ੍ਹਾਈਟ ਹਾਊਸ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਦਿਵਾਲੀ ਮਨਾਈ ਗਈ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ 200 ਲੋਕਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਜਿਲ ਬਾਇਡੇਨ ਨੇ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਈ। ਇਸ ਦੌਰਾਨ ਉਨ੍ਹਾਂ ਨਾਲ 200 ਤੋਂ ਵੱਧ ਮਸ਼ਹੂਰ ਭਾਰਤੀ-ਅਮਰੀਕੀ ਮੌਜੂਦ ਸਨ। ਇਹੀ ਕਾਰਨ ਹੈ ਕਿ ਇਹ ਦਿਵਾਲੀ ਹੁਣ ਤੱਕ ਦਾ ਸਭ ਤੋਂ ਵੱਡਾ ਦਾ ਤਿਉਹਾਰ ਬਣ ਗਿਆ। ਇੱਥੇ ਤੁਹਾਨੂੰ ਦੱਸ ਦੇਈਏ ਕਿ ਵ੍ਹਾਈਟ ਹਾਊਸ ਵਿੱਚ ਦਿਵਾਲੀ ਮਨਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਦਿਵਾਲੀ ਮਨਾਉਣ ਦੀ ਸ਼ੁਰੂਆਤ ਜਾਰਜ ਬੁਸ਼ ਪ੍ਰਸ਼ਾਸਨ ਦੌਰਾਨ ਹੋਈ ਸੀ, ਜੋ ਅੱਜ ਤੱਕ ਜਾਰੀ ਹੈ।