IndiaPunjab

USA ਤੋਂ ਡਿਪੋਰਟ ਲੋਕਾਂ ਦੀ ਹੱਡਬੀਤੀ,ਟਾਇਲਟ ਜਾਣਾ ਪੈਂਦਾ ਤਾਂ ਵੀ ਹੱਥ-ਪੈਰ ਬੰਨ੍ਹੇ ਰੱਖਦੈ, ਏਜੰਟਾ ਵਲੋਂ ਧੋਖਾ, ਦੇਖੋ ਦਰਦਨਾਕ ਵੀਡੀਓ

USA ਤੋਂ ਡਿਪੋਰਟ ਨੌਜਵਾਨ ਦੀ ਹੱਡਬੀਤੀ, ਜੇ ਕਿਸੇ ਨੂੰ ਟਾਇਲਟ ਜਾਣਾ ਪੈਂਦਾ ਤਾਂ ਵੀ ਹੱਥ-ਪੈਰ ਬੰਨ੍ਹੇ ਰੱਖਦੈ, ਏਜੰਟ ਨੇ ਕੀਤਾ ਧੋਖਾ

ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਪਰਤੇ ਹੁਸ਼ਿਆਰਪੁਰ ਦੇ ਨੌਜਵਾਨ ਨੇ ਆਪਣੀ ਦਰਦ ਭਰੀ ਕਹਾਣੀ ਬਿਆਨ ਕੀਤੀ ਹੈ। ਨੌਜਵਾਨ ਨੇ ਦੱਸਿਆ ਕਿ ਉਸ ਨੇ ਏਜੰਟ ਨੂੰ 40 ਲੱਖ ਰੁਪਏ ਦਿੱਤੇ ਸਨ। ਏਜੰਟ ਨੇ ਝੂਠ ਬੋਲ ਕੇ ਉਸ ਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਿਆ। ਏਜੰਟ ਨੇ ਕਿਹਾ ਸੀ ਕਿ ਤੁਹਾਨੂੰ ਨਿਯਮਾਂ ਮੁਤਾਬਕ ਅਮਰੀਕਾ ਭੇਜਿਆ ਜਾ ਰਿਹਾ ਹੈ, ਪਰ ਅਮਰੀਕਾ ਪਹੁੰਚਣ ਵਿਚ ਅੱਠ ਮਹੀਨੇ ਲੱਗ ਗਏ।

ਉਸ ਨੇ ਦੱਸਿਆ ਕਿ ਰਸਤੇ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਰਸਤੇ ਵਿੱਚ ਕਦੇ ਟੈਕਸੀ ਰਾਹੀਂ ਅਤੇ ਕਦੇ ਸਮੁੰਦਰੀ ਰਸਤੇ ਅਮਰੀਕਾ ਦੇ ਬਾਰਡਰ ਤੱਕ ਪਹੁੰਚਿਆ। ਪੰਜ ਵਾਰ ਜੇਲ੍ਹ ਜਾਣਾ ਪਿਆ। ਆਖਰੀ ਵਾਰ ਉਹ ਅਮਰੀਕਾ ਦੇ ਬਾਰਡਰ ‘ਤੇ ਫੜਿਆ ਗਿਆ ਅਤੇ ਉਥੇ 20 ਦਿਨ ਜੇਲ੍ਹ ਵਿਚ ਰਿਹਾ। ਉਥੋਂ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ।

ਨੌਜਵਾਨ ਨੇ ਦੱਸਿਆ ਕਿ ਅਮਰੀਕੀ ਫੌਜ ਦੇ ਜਹਾਜ਼ ‘ਚ 104 ਲੋਕ ਸਵਾਰ ਸਨ, ਜਿਨ੍ਹਾਂ ‘ਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਅਮਰੀਕਾ ਵਿੱਚ, ਬੱਚਿਆਂ ਨੂੰ ਛੱਡ ਕੇ ਹਰ ਕਿਸੇ ਦੇ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰ ਜੰਜ਼ੀਰਾਂ ਨਾਲ ਬੰਨ੍ਹੇ ਹੋਏ ਸਨ। ਉਸ ਨੂੰ ਹਵਾਈ ਜਹਾਜ਼ ਵਿਚ ਹੱਥਕੜੀਆਂ ਵਿਚ ਵੀ ਨਾਲ ਲਿਆਂਦਾ ਗਿਆ ਅਤੇ ਜਦੋਂ ਉਹ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਉਸ ਦੇ ਹੱਥਾਂ ਤੋਂ ਹੱਥਕੜੀ ਅਤੇ ਪੈਰਾਂ ਦੀਆਂ ਜ਼ੰਜੀਰਾਂ ਹਟਾ ਦਿੱਤੀਆਂ ਗਈਆਂ।

 ਉਸ ਨੇ ਦੱਸਿਆ ਕਿ ਅਮਰੀਕਾ ਤੋਂ ਅੰਮ੍ਰਿਤਸਰ ਏਅਰਪੋਰਟ ਪਹੁੰਚਣ ਲਈ 40 ਘੰਟੇ ਲੱਗ ਗਏ। 40 ਘੰਟੇ ਦੇ ਇਸ ਸਫ਼ਰ ਦੌਰਾਨ ਖਾਣੇ ਲਈ ਸਿਰਫ਼ ਲੇਅਜ਼ ਅਤੇ ਜੂਸ ਦਿੱਤਾ ਗਿਆ। ਜੇਕਰ ਕਿਸੇ ਨੂੰ ਟਾਇਲਟ ਜਾਣਾ ਪੈਂਦਾ ਤਾਂ ਵੀ ਹੱਥ ਬੰਨ੍ਹੇ ਰਹਿੰਦੇ ਸਨ।

ਪੁੱਤ ਦਾ ਸੁਪਨਾ ਪੂਰਾ ਕਰਨ ਲਈ ਮਾਪਿਆਂ ਨੇ ਵੇਚਿਆ ਸਾਰਾ ਕੁਝ ! ਅਮਰੀਕਾ ਨੇ ਕਰ ਦਿੱਤਾ ਡਿਪੋਰਟ

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 30 ਪੰਜਾਬੀਆਂ ਵਿੱਚ ਇੱਕ 23 ਸਾਲਾ ਆਕਾਸ਼ਦੀਪ ਸਿੰਘ ਵੀ ਸ਼ਾਮਲ ਹੈ ਜੋ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਜਾ ਤਾਲ ਦਾ ਵਸਨੀਕ ਹੈ। ਆਕਾਸ਼ਦੀਪ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਕਿਹਾ ਕਿ “ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਦੁਬਈ ਦੇ ਰਸਤੇ 60 ਲੱਖ ਰੁਪਏ ਲਗਾ ਕੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ। ਉਨ੍ਹਾਂ ਨੇ ਆਪਣੇ ਪੁੱਤ ਨੂੰ ਅਮਰੀਕਾ ਭੇਜਣ ਲਈ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸਾਰੇ ਸੰਦ ਵੇਚ ਦਿੱਤੇ ਸਨ, ਜ਼ਮੀਨ ਵੀ ਗਹਿਣੇ ਰੱਖੀ ਹੋਈ ਹੈ ਤੇ ਬੈਂਕ ਤੋਂ ਕਰਜਾ ਵੀ ਲਿਆ ਹੋਇਆ ਹੈ ਤਾਂ ਜੋ ਉਸ ਦੇ ਪੁੱਤ ਦਾ ਸੁਪਨਾ ਪੂਰਾ ਹੋ ਸਕੇਆਕਾਸ਼ਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ “ਉਨ੍ਹਾਂ ਨੇ ਪੁੱਤਰ ਨੇ ਪੰਜਾਬ ਵਿੱਚ ਰਹਿੰਦੇ ਹੋਏ ਲਗਾਤਾਰ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ਨੇ ਆਕਾਸ਼ਦੀਪ ਨੂੰ ਵਿਦੇਸ਼ ਭੇਜਣ ਦਾ ਰਸਤਾ ਚੁਣਿਆ ਸੀ। ਸਵਰਨ ਸਿੰਘ ਨੇ ਸਰਕਾਰ ਦੇ ਅੱਗੇ ਗੁਹਾਰ ਲਗਾਈ ਕਿ ਪੰਜਾਬ ਸਰਕਾਰ ਨੂੰ ਇਸ ਸਮੇਂ ਪੰਜਾਬੀਆਂ ਦੇ ਨਾਲ ਖੜਨਾ ਚਾਹੀਦਾ ਹੈ 

ਅਮਰੀਕਾ ਘੁੰਮਣ ਗਈ ਮੁਸਕਾਨ ਨੂੰ ਵੀ ਕਰਤਾ ਡਿਪੋਰਟ ! 

ਅਮਰੀਕਾ ਵੱਲੋਂ ਬੀਤੇ ਦਿਨ 104 ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਿਸ ਭੇਜ ਦਿੱਤਾ ਗਿਆ ਹੈ। ਜਿਸ ਵਿੱਚ ਇੱਕ ਲੜਕੀ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਓਂ ਦੀ ਰਹਿਣ ਵਾਲੀ ਹੈ। ਮੁਸਕਾਨ ਨੇ ਦੱਸਿਆ ਕਿ ਉਹ ਯੂਕੇ ਵਿੱਚ ਪੜਨ ਲਈ ਗਈ ਸੀ। ਉਹ ਸਿਰਫ਼ ਘੁੰਮਣ ਫਿਰਨ ਲਈ ਅਮਰੀਕਾ ਗਈ ਸੀ ਅਤੇ ਉੱਥੇ ਉਸ ਨੂੰ ਕੈਲੀਫੋਰਨੀਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਫਿਰ ਬਿਨਾਂ ਉਸ ਦੀ ਗੱਲ ਸੁਣੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ।

ਪਨਾਮਾ ਜੰਗਲ ਦਾ ਦਰਦਨਾਕ ਵੀਡੀਓ

ਇਸ ਦੌਰਾਨ ਇੱਕ ਵਿਅਕਤੀ ਦਾ ਵੀਡੀਓ ਸਾਹਮਣੇ ਆਇਆ ਹੈ ਜੋ ਇੰਗਲੈਂਡ ਤੋਂ ਪਨਾਮਾ ਜੰਗਲ ਰਾਹੀਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਰਿਵਾਰ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ, ਜੰਗਲ ਵਿੱਚ ਫਸੇ ਹੋਏ ਹਨ। ਉਹ ਨੌਜਵਾਨਾ ਜੰਗਲਾਂ ਵਿੱਚ ਨਹਾਉਂਦਾ, ਖਾਂਦਾ ਅਤੇ ਪੀਂਦਾ ਹੈ। ਉਹ ਜੰਗਲ ਵਿੱਚ ਦਲਦਲੀ ਸੜਕਾਂ ਰਾਹੀਂ ਸਰਹੱਦ ਪਾਰ ਕਰਦੇ ਹਨ ਅਤੇ ਅਮਰੀਕਾ ਜਾਂਦੇ ਹਨ।

ਪਨਾਮਾ ਦੇ ਜੰਗਲ ਵਿੱਚ ਜਾਨਵਰਾਂ ਤੋਂ ਜਾਨ ਨੂੰ ਬਹੁਤ ਸਾਰਾ ਖ਼ਤਰਾ ਹੁੰਦਾ ਹੈ। ਪਰ ਫਿਰ ਵੀ, ਆਪਣਾ ਭਵਿੱਖ ਸੁਲਝਾਉਣ ਲਈ, ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਮੈਕਸੀਕੋ ਸਰਹੱਦ ਪਾਰ ਕਰਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹਨ।

ਕਾਂਗਰਸ, ਸਮਾਜਵਾਦੀ ਪਾਰਟੀ (ਸਪਾ) ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀਰਵਾਰ ਨੂੰ ਸੰਸਦ ਕੰਪਲੈਕਸ ਵਿੱਚ ਅਮਰੀਕਾ ਤੋਂ ਕਥਿਤ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਣ ਦੇ ਮੁੱਦੇ ‘ਤੇ ਵਿਰੋਧ ਪ੍ਰਦਰਸ਼ਨ ਕੀਤਾ।

ਕਾਂਗਰਸ ਦੇ ਸੰਗਠਨਾਤਮਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਅਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਕਈ ਹੋਰ ਵਿਰੋਧੀ ਸੰਸਦ ਮੈਂਬਰਾਂ ਦੇ ਹੱਥਾਂ ਵਿੱਚ ਹੱਥਕੜੀਆਂ ਸਨ। ਉਨ੍ਹਾਂ ਨੇ ‘ਅਸੀਂ ਦੇਸ਼ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ’ ਅਤੇ ‘ਮੋਦੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਾਏ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਕਈ ਹੋਰ ਵਿਰੋਧੀ ਆਗੂ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।

Back to top button