Latest news

Glime India News

ਵਾਲਮੀਕੀ ਧਰਮ ਪ੍ਰਚਾਰਕ ਸੰਗਠਨ ਪੰਜਾਬ ਵਲੋਂ ਪਹਿਲੇ ਸਤਿਸੰਗ ਦਾ ਆਯੋਜਨ

ਜਲੰਧਰ, ਐਚ ਐਸ ਚਾਵਲਾ

ਵਾਲਮੀਕੀ ਧਰਮ ਪ੍ਰਚਾਰਕ ਸੰਗਠਨ, ਪੰਜਾਬ ਵਲੋਂ ਪਿੰਡ ਹੇਰਾਂ ਵਿਖੇ ਸੰਤ ਬੇਦੀ ਰਾਮ ਜੀ ਹੇਰਾਂ ਵਾਲੇ ਅਤੇ ਵੀਰ ਸਰਤਾਜ ਬਿੱਟਾ ਜੀ ਦੀ ਅਗਵਾਈ ਵਿੱਚ ਪਹਿਲਾ ਸਤਿਸੰਗ ਕਰਵਾਇਆ ਗਿਆ। ਇਸ ਸ਼ੁਭ ਅਵਸਰ ਤੇ ਬਹੁਤ ਸਾਰੇ ਧਰਮ ਪ੍ਰਚਾਰਕਾ, ਲੀਡਰਾਂ ਅਤੇ ਸਮਾਜ ਸੇਵਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੰਗਠਨ ਵਲੋਂ ਇਸ ਮੌਕੇ ਵਿਸ਼ੇਸ਼ ਤੌਰ ਤੇ ਸੈਂਟਰਲ ਵਾਲਮੀਕਿ ਸਭਾ ਯੂਕੇ ਪੰਜਾਬ ਦੇ ਕੈਸ਼ੀਅਰ ਰਾਜਨ ਘਈ, ਡਾ. ਅਸ਼ਵਨੀ ਸਿੱਧੂ ਅਤੇ ਸਮਾਜ ਵਿੱਚ ਵੱਖ ਵੱਖ ਫ਼ੀਲਡ ਵਿੱਚ ਕੰਮ ਕਰ ਰਹੇ ਵੀਰਾ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੈਂਟਰਲ ਵਾਲਮੀਕਿ ਸਭਾ ਯੂਕੇ ਪੰਜਾਬ ਦੇ ਕੈਸ਼ੀਅਰ ਰਾਜਨ ਘਈ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਾਲਮੀਕੀ ਧਰਮ ਪ੍ਰਚਾਰਕ ਸੰਗਠਨ, ਪੰਜਾਬ ਵਲੋਂ ਕੀਤਾ ਗਿਆ ਇਹ ਧਾਰਮਿਕ ਸਮਾਗਮ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਹੀ ਸੰਸਾਰ ਵਿੱਚ ਵਾਲਮੀਕੀ ਧਰਮ ਦਾ ਪ੍ਰਚਾਰ ਕਰਨ ਵਿੱਚ ਸਹਾਈ ਹੋ ਸਕਦੇ ਹਨ ਅਤੇ ਲੋਕਾਂ ਨੂੰ ਵੀ ਇਸ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਸੈਂਟਰਲ ਵਾਲਮੀਕਿ ਸਭਾ ਦੇ ਕੈਸ਼ੀਅਰ ਰਾਜਨ ਘਈ, ਡਾ. ਅਸ਼ਵਨੀ ਸਿੱਧੂ , ਅਮਰਜੀਤ ਸਿੰਘ ਈਦਾ, ਯੂਥ ਪ੍ਰਧਾਨ ਰੰਗਰੇਟਾ ਦਲ ਪੰਜਾਬ, ਡਾ. ਗੁਰਿੰਦਰ ਸਿੰਘ ਰੰਗਰੇਟਾ, ਅਜੇ ਭੀਲ, ਸਾਬੀ ਧਾਰੀਵਾਲ, ਰੋਨੀ ਗਿੱਲ, ਯੂਥ ਪ੍ਰਧਾਨ ਸੈਂਟਰਲ ਵਾਲਮੀਕੀ ਸਭਾ ਯੂਕੇ ਪੰਜਾਬ, ਗੁਲਸ਼ਨ ਆਦਿ ਹਾਜਰ ਸਨ।