Latest news

Glime India News

ਕਾਂਗਰਸ ਯੂਥ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਸ਼ਰੇਆਮ ਗੋਲੀਆਂ ਮਾਰਨ ਦੀ ਦੇਖੋ CCTV ਵੀਡੀਓ , ਕੰਬ ਜਾਉਂਗੇ !

ਫਰੀਦਕੋਟ ‘ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਦਾ 2 ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਹਿਰਵਾਸੀ ਅਮਨ ਵੜਿੰਗ ਨੇ ਕਿਹਾ ਕਿ ਜਿਸ ਜਗ੍ਹਾ ਇਹ ਵਾਰਦਾਤ ਵਾਪਰੀ ਹੈ, ਉਹ ਵੀਆਈਪੀ ਰੋਡ ਹੈ ਅਤੇ ਇਥੇ ਭਾਰੀ ਟਰੈਫਿਕ ਵੀ ਰਹਿੰਦਾ। ਇਥੇ ਜੁਬਲੀ ਸਿਨੇਮਾਂ ਚੌਕ ‘ਚ ਪੁਲਿਸ ਦਾ ਨਾਕਾ ਲੱਗਾ ਰਹਿੰਦਾ ਹੈ। ਅਜਿਹੀ ਜਗ੍ਹਾ ‘ਤੇ ਸ਼ਰੇਆਂਮ ਖੌਫਨਾਕ ਘਟਨਾਂ ਨੂੰ ਅੰਜਾਮ ਦੇਣ ਨਾਲ ਜਿਲ੍ਹੇ ਅੰਦਰ ਕਾਨੂੰਨ ਵਿਵਸਥਾਂ ਵੀ ਸਵਾਲ ਖੜ੍ਹੇ ਹੋਏ ਹਨ।

ਉਨ੍ਹਾਂ ਘਟਨਾਂ ਦੀ ਪੜਤਾਲ ਕਰ ਜਲਦ ਆਰੋਪੀਆ ਨੂੰ ਫੜ੍ਹਨ ਦੀ ਮੰਗ ਕੀਤੀ। ਐਸਪੀ ਅਪ੍ਰੇਸ਼ਨ ਫਰੀਦਕੋਟ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਕਰੀਬ ਪੌਣੇ ਕੁ ਪੰਜ ਵਜੇ ਕੁਝ ਅਣਪਛਾਤੇ ਨੌਜਵਾਨਾਂ ਨੇ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਨੂੰ ਉਸ ਸਮੇਂ ਗੋਲੀਆ ਮਾਰ ਕੇ ਮਾਰ ਦਿੱਤਾ ਜਦ ਉਹ ਆਪਣੇ ਕਿਸੇ ਦੋਸਤ ਦੀ ਦੁਕਾਨ ‘ਚੋਂ ਬਾਹਰ ਆ ਕੇ ਆਪਣੀ ਗੱਡੀ ‘ਚ ਬੈਠਣ ਲੱਗਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ 12/13 ਖਾਲੀ ਕਾਰਤੂਸ ਮਿਲੇ ਹਨ ਜਿੰਨਾਂ ਤੋਂ ਪਤਾ ਚੱਲਦਾ ਹੈ ਕਿ 12/13 ਰਾਉਂਡ ਫਾਇਰ ਹੋਏ ਹਨ।