ਬਾਇਡਨ ਨੇ ਕਿਹਾ ਕਿ ਵਲਾਦੀਮੀਰ ਪੁਤਿਨ ਨੂੰ ਨਹੀਂ ਪਤਾ ਸੀ ਕਿ ਯੂਕਰੇਨ ਇੰਨੀ ਸਖ਼ਤ ਚੁਣੌਤੀ ਦੇਵੇਗਾ। ਅਮਰੀਕਾ ਨੇ ਰੂਸ ਦੀਆਂ ਸਾਰੀਆਂ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ ਹੈ। ਪੁਤਿਨ ਨੇ ਆਜ਼ਾਦ ਸੰਸਾਰ ਦੇ ਵਿਚਾਰ ‘ਤੇ ਹਮਲਾ ਕੀਤਾ।
ਅਮਰੀਕੀ ਸੰਸਦ ‘ਚ ਬਾਇਡਨ ਨੇ ਕਿਹਾ ਕਿ ਜੇਕਰ ਰੂਸੀ ਫੌਜਾਂ ਪੱਛਮ ਵੱਲ ਵਧਦੀਆਂ ਹਨ ਤਾਂ ਉਨ੍ਹਾਂ ਨੂੰ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਅਸੀਂ ਯੂਕਰੇਨ ਦੇ ਲੋਕਾਂ ਦੇ ਨਾਲ ਖੜੇ ਹਾਂ। ਪੁਤਿਨ ਨੇ ਜਾਣਬੁੱਝ ਕੇ ਯੂਕਰੇਨ ‘ਤੇ ਹਮਲਾ ਕੀਤਾ ਹੈ। ਪੁਤਿਨ ਨੂੰ ਕਿਸੇ ਵੀ ਦੇਸ਼ ਨੂੰ ਖੋਹਣ ਨਹੀਂ ਦੇਵਾਂਗੇ। ਇਹ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਜੰਗ ਹੈ।
ਰਾਸ਼ਟਰਪਤੀ ਬਾਇਡਨ ਨੇ ਸਟੇਟ ਆਫ ਦ ਯੂਨੀਅਨ ਸੰਬੋਧਨ ਵਿੱਚ ਰੂਸ ਨੂੰ ਚੇਤਾਵਨੀ ਦਿੱਤੀ ਕਿ ਇਹ ਜੰਗ ਇਤਿਹਾਸ ਵਿੱਚ ਦਰਜ ਹੋਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਨਾਟੋ ਦੀ ਜ਼ਮੀਨ ਦੇ ਇਕ-ਇਕ ਇੰਚ ਦੀ ਰੱਖਿਆ ਕਰਨਗੇ। ਪੁਤਿਨ ਜੰਗ ਦੇ ਮੈਦਾਨ ‘ਤੇ ਜਿੱਤ ਹਾਸਲ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

