Latest news

Glime India News

Young man's body recovered with drug paraphernalia, government claims open poll

ਨਸ਼ੇ ਦੀ ਸਮੱਗਰੀ ਸਣੇ ਨੌਜਵਾਨ ਦੀ ਲਾਸ਼ ਬ੍ਰਾਮਦ, ਸਰਕਾਰ ਦਾਵਿਆਂ ਦੀ ਖੁੱਲੀ ਪੋਲ

                                            G INDIA NEWS TV

ਨਸ਼ੇ ਦੀ ਸਮੱਗਰੀ ਸਣੇ ਨੌਜਵਾਨ ਦੀ ਲਾਸ਼ ਬ੍ਰਾਮਦ,ਸਰਕਾਰ ਦਾਵਿਆਂ ਦੀ ਖੁੱਲੀ ਪੋਲ
ਜਲੰਧਰ ਤੋਂ ਕੈਮਰਾ ਮੈਨ ਸੰਦੀਪ ਵਰਮਾ ਨਾਲ ਐੱਸਪੀ ਚਾਹਲ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਉਲਟ ਅਜੇ ਵੀ ਵਧੇਰੇ ਮਾਤਰਾ ´ਚ ਨਸ਼ੇ ਦਾ ਕਾਰੋਬਾਰ ਖੁੱਲ੍ਹੇ ਆਮ ਚੱਲ ਰਿਹਾ ਹੈ ਅਤੇ ਨੌਜਵਾਨ ਨਸ਼ੇ ਦਾ ਸੇਵਨ ਕਰਕੇ ਆਪਣੀਆਂ ਅਣਮੁੱਲੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਹਨ । ਨੌਜਵਾਨ ਨਸ਼ੇ ਦਾ ਸੇਵਨ ਕਰਨ ਨਾਲ ਮੌਤ ਦੇ ਮੂੰਹ ´ਚ ਚਲੇ ਜਾਂਦੇ ਹਨ। ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦ ਜਲੰਧਰ ਅੰਮ੍ਰਿਤਸਰ ਮਾਰਗ ਤੇ ਪੈਂਦੇ ਜ਼ਿੰਦਾ ਰੋਡ ਤੇ ਸਥਿਤ ਖਾਲੀ ਪਲਾਟ ਵਿੱਚ ਉੱਗੀਆਂ ਝਾੜੀਆਂ ਵਿੱਚੋਂ ਨਸ਼ੇ ਦੀ ਸਮੱਗਰੀ ਸਮੇਤ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮਿ੍ਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਸੋਨੂੰ ਪੁੱਤਰ ਸੋਨੂੰ ਪੁੱਤਰ ਸੂਬੇਦਾਰ ਜਗੀਰ ਸਿੰਘ ਵਾਸੀ ਜਿੰਦਾ ਰੋਡ ਨਿਊ ਰਵਿਦਾਸ ਨਗਰ ਮਕਸੂਦਾਂ ਵਜੋਂ ਹੋਈ ਹੈ। ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਤੋਂ ਜਦ ਉਹ ਘਰ ਨਾ ਆਇਆ ਤਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤਾਂ ਜਦ ਦੁਪਹਿਰ ਤੱਕ ਉਸ ਦਾ ਕੁਝ ਪਤਾ ਨਾ ਲੱਗਾ ਤਾਂ ਉਨ੍ਹਾਂ ਵੱਲੋਂ ਲਾਪਤਾ ਦੀ ਸੂਚਨਾ ਪੁਲਿਸ ਥਾਣੇ ਨੂੰ ਦਿੱਤੀ ਗਈ। ਇਸੇ ਦੌਰਾਨ ਹੀ ਮਿ੍ਤਕ ਨੌਜਵਾਨ ਦੇ ਪਰਿਵਾਰਿਕ ਮੈਂਬਰ ਅਤੇ ਸੱਜਣ ਮਿੱਤਰ ਉਸਨੂੰ ਆਸ ਪਾਸ ਲੱਭਦੇ ਰਹੇ ਤਾਂ ਦੇਰ ਸ਼ਾਮ ਉਸ ਦੀ ਲਾਸ਼ ਪਿੰਡ ਜਿੰਦਾ ਦੇ ਨਜ਼ਦੀਕ ਖ਼ਾਲੀ ਪਲਾਟ ਵਿਚ ਉੱਗੀਆਂ ਝਾੜੀਆਂ ਵਿੱਚੋਂ ਮਿਲੀ। ਜਿਸ ਦੀ ਮਿ੍ਤਕ ਦੇਹ ਦੇ ਨਜ਼ਦੀਕ ਨਸ਼ੇ ਦੀ ਸਮੱਗਰੀ ਵੀ ਪਈ ਹੋਈ ਸੀ। ਝਾੜੀਆਂ ´ਚੋਂ ਲਾਸ਼ ਮਿਲਣ ਦੌਰਾਨ ਵਾਰਸਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। 

Leave a Comment