Uncategorized

ਜਲੰਧਰ ਚ ਏਟੀਐੱਮ ਰਾਹੀਂ ਪੈਸੇ ਕਢਵਾਉਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਲੱਖ ਰੁਪਏ ਤੇ ਇਕ ਐਕਟਿਵਾ ਬਰਾਮਦ

ਪੁਲਿਸ ਵੱਲੋਂ ਏਟੀਐੱਮ ਰਾਹੀਂ ਪੈਸੇ ਕਢਵਾਉਣ ਵਾਲੇ ਅੰਤਰਰਾਜੀ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰ ਕੇ ਉਸ ਕੋਲਂੋ ਵੱਖ-ਵੱਖ ਬੈਂਕਾਂ ਦੇ 80 ਏਟੀਐੱਮ ਕਾਰਡ ਤੇ ਕਢਵਾਏ ਗਏ ਇਕ ਲੱਖ ਰੁਪਏ ਨਕਦ ਤੇ ਇਕ ਐਕਟਿਵਾ ਬਰਾਮਦ ਕੀਤੀ ਗਈ ਹੈ। ਡੀਐੱਸਪੀ ਸਰਬਜੀਤ ਰਾਏ ਅਤੇ ਥਾਣਾ ਮੁਖੀ ਸਿੰਕਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ 11 ਮਾਰਚ ਨੂੰ ਅਮਰੀਕ ਸਿੰਘ ਵਾਸੀ ਮਦਾਰਾ ਥਾਣਾ ਆਦਮਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਲੜਕੇ ਨਾਲ ਜਸਪ੍ਰਰੀਤ ਸਿੰਘ ਨਾਲ ਐੱਸਬੀਆਈ ਬੈਂਕ ਦੇ ਏਟੀਐੱਮ ਜੰਡੂ ਸਿੰਘਾ ਵਿਖੇ ਗਿਆ ਅਤੇ ਉਸ ਵੱਲੋਂ ਏਟੀਐੱਮ ਰਾਹੀਂ 10,000 ਰੁਪਏ ਕਢਵਾਏ ਅਤੇ ਹੋਰ 10,000 ਰੁਪਏ ਕਢਵਾਉਣ ਲਈ ਉਸ ਨੇ ਆਪਣਾ ਏਟੀਐੱਮ ਕਾਰਡ ਮਸ਼ੀਨ ਵਿਚ ਪਾਇਆ ਅਤੇ ਪਿੱਛੇ ਖੜ੍ਹੇ ਪਰਵਾਸੀ ਲੜਕੇ ਲਛਮਣ ਕੁਮਾਰ ਉਰਫ ਲਵ ਪੁੱਤਰ ਮਿਥਲੇਸ਼ ਪੁਰਾਦ ਵਾਸੀ ਨੰਗਲ ਕਾਲੋਨੀ ਥਾਣਾ ਸਤਨਾਮਪੁਰਾ ਜ਼ਿਲ੍ਹਾ ਕਪੂਰਥਲਾ ਨੇ ਬੜੀ ਮੁਸਤੈਦੀ ਨਾਲ ਉਸਦਾ ਏਟੀਐਮ ਕਾਰਡ ਬਦਲ ਕੇ ਕੋਈ ਹੋਰ ਏਟੀਐੱਮ ਕਾਰਡ ਫੜਾ ਦਿੱਤਾ ਅਤੇ ਕਿਹਾ ਕਿ ਤੁਸੀਂ ਇਸ ਕਾਰਡ ਨੂੰ ਸਿੱਧਾ ਕਰ ਕੇ ਮਸ਼ੀਨ ਵਿਚ ਪਾਓ ਤੇ ਉਸ ਦਾ ਏਟੀਐੱਮ ਲੈ ਕੇ ਪਰਵਾਸੀ ਲੜਕਾ ਆਪਣੀ ਐਕਟਿਵਾ ਨੰ. ਪੀਬੀ-36-ਜੇ-8346 ‘ਤੇ ਫਰਾਰ ਹੋ ਗਿਆ। ਇਸ ‘ਤੇ ਅੱਗੇ ਜਾ ਕੇ ਉਸ ਨੇ ਮੇਰੇ ਏਟੀਐੱਮ ਕਾਰਡ ਵਿਚੋਂ ਇਕ ਲੱਖ ਰੁਪਏ ਕਢਵਾ ਲਏ। ਇਸ ‘ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਲਛਮਣ ਕੁਮਾਰ ਉਰਫ ਲਵ ਨੂੰ ਵੱਖ-ਵੱਖ ਬੈਂਕਾਂ ਦੇ 80 ਏਟੀਐੱਮ ਕਾਰਡ ਅਤੇ ਇਕ ਲੱਖ ਦੀ ਰਾਸ਼ੀ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਹੈ। ਡੀਐੱਸਪੀ ਰਾਏ ਨੇ ਦੱਸਿਆ ਕਿ ਇਹ ਇਕ ਅੰਤਰਰਾਜੀ ਗਿਰੋਹ ਦਾ ਮੈਂਬਰ ਹੈ, ਜਿਸ ਨੇ ਜੰਮੂ, ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਸਟੇਟਾਂ ਵਿਚ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ

Related Articles

Leave a Reply

Your email address will not be published.

Back to top button