Jalandhar

ਆਪਣਾ ਆਧਾਰ ਕਾਰਡ ਲਿਆਓ ਤੇ 25 ਰੁਪਏ ਕਿਲੋ ਪਿਆਜ਼ ਲੈ ਜਾਓ !

ਪੰਜਾਬ ‘ਚ ਤਿਉਹਾਰੀ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਬਾਜ਼ਾਰਾਂ ਵਿੱਚ ਪਿਆਜ਼ 70 ਤੋਂ 75 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਪਿਆਜ਼ 25 ਰੁਪਏ ਕਿਲੋ ਵੇਚਣ ਦਾ ਫੈਸਲਾ ਕੀਤਾ ਹੈ। ਇਸ ਦੀ ਸ਼ੁਰੂਆਤ ਸੋਮਵਾਰ ਨੂੰ ਜਲੰਧਰ ਦੀ ਮਕਸੂਦਾਂ ਮੰਡੀ ਤੋਂ ਕੀਤੀ ਗਈ। ਉਪਰੋਕਤ ਰਾਹਤ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਦੀ ਤਰਫੋਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ।

ਮਕਸੂਦਾਂ ਮੰਡੀ ਪਹੁੰਚੇ ਅਧਿਕਾਰੀ ਦੀਪਕ ਨੇ ਦੱਸਿਆ ਕਿ ਆਧਾਰ ਕਾਰਡ ‘ਤੇ ਪ੍ਰਤੀ ਵਿਅਕਤੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੱਧ ਤੋਂ ਵੱਧ 4 ਕਿਲੋ ਪਿਆਜ਼ ਦਿੱਤਾ ਜਾਵੇਗਾ। ਇਹ ਸਟਾਲ ਮਕਸੂਦਾਂ ਸਬਜ਼ੀ ਮੰਡੀ ਦੀ ਫਲ ਮੰਡੀ ਵਿੱਚ ਦੁਕਾਨ ਨੰਬਰ 78 ਦੇ ਬਾਹਰ ਲਗਾਇਆ ਜਾਵੇਗਾ। ਸਵੇਰੇ 9 ਵਜੇ ਰਿਆਇਤੀ ਦਰਾਂ ‘ਤੇ ਪਿਆਜ਼ ਵੇਚੇ ਜਾਣਗੇ।

Related Articles

Leave a Reply

Your email address will not be published.

Back to top button