ਅੰਬੇਡਕਰ ਸੈਨਾ ਪੰਜਾਬ ਵਲੋਂ ਐਸ ਐਸ ਪੀ ਕਪੂਰਥਲਾ ਦਫਤਰ ਦੇ ਘੇਰਾਓ ‘ਤੇ ਪੁੱਤਲੇ ਸਾੜਨ ਦਾ ਐਲਾਨ, 24 ਘੰਟੇ ਦਾ ਦਿੱਤਾ ਅਲਟੀਮੇਟਮ
ਫਗਵਾੜਾ / ਬਿਓਰੋ ਰਿਪੋਰਟ
ਅੰਬੇਡਕਰ ਸੈਨਾ ਪੰਜਾਬ ਦੇ ਚੇਅਰਮੈਨ ਰਜਿੰਦਰ ਘੇਹਰਾ ਅਤੇ ਪੰਜਾਬ ਪ੍ਰਧਾਂਨ ਸੁਰਿੰਦਰ ਢਾਂਡਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਿਲ਼ਾ ਕਪੂਰਥਲਾ ਦੀ ਫਗਵਾੜਾ ਪੁਲਿਸ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬੀਤੇ ਦਿਨੀ ਪ੍ਰਦੀਪ ਸਿੰਘ ਵਾਸੀ ਭੁੱਲਾਰਾਈ ਨੂੰ ਜਾਣੋ ਮਾਰਨ ਦੀ ਕੋਸ਼ਿਸ਼ ਕਰਕੇ ਹਮਲਾ ਕਰਨ ਵਾਲੇ ਉਸ ਨੂੰ ਬੁਰੀ ਤਰਾਂ ਜਖਮੀ ਕਰਨ ਵਾਲੇ ਦੋਸ਼ੀਆਂ ਖਿਲ਼ਾਫ 24 ਘੰਟੇ ਦੇ ਅੰਦਰ ਧਾਰਾ 307 ਅਧੀਨ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ ਨਾ ਭੇਜਿਆ ਗਿਆ ਤਾਂ ਅੰਬੇਡਕਰ ਸੈਨਾ ਪੰਜਾਬ ਵਲੋਂ ਐਸ ਐਸ ਪੀ ਕਪੂਰਥਲਾ ਦੇ ਦਫਤਰ ਦਾ ਘੇਰਾਓ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ ਜੀ ਪੀ ਪੰਜਾਬ ਅਤੇ ਐਸ ਐਸ ਪੀ ਕਪੂਰਥਲਾ ਦੇ ਪੁਤਲੇ ਸਾੜੇ ਜਾਣਗੇ।
ਉਨ੍ਹਾਂ ਕਿਹਾ ਕਿ ਬੀਤੇ ਦਿਨੀ ਪ੍ਰਦੀਪ ਸਿੰਘ S/O ਸ ਸਰਵਨ ਰਾਮ ਵਾਸੀ ਭੁੱਲਾਰਾਈ PS ਸਦਰ ਫਗਵਾੜਾ ਜਿਹਾ ਕਪੂਰਥਲਾ ਜਦੋ ਆਪਣੀ ਗੱਡੀ ਨੰਬਰੀ PB 08 DN 8883 ਮਾਰਕਾ ਸਕੋਡਾ ਰੈਪਿਡ ਅੰਬੇਦਕਰ ਭਵਨ ਭੁੱਲਾਰਾਈ ਖੜੀ ਕਰਨ ਆਇਆ ਤਾਂ ਉਸ ਵਕਤ ਓਥੇ 15 ਤੋ 20 ਬੰਦੇ ਜੁਆ ਖੇਡਦੇ ਸਨ
ਤਾ ਉਸ ਸਮੇ ਉਸ ਦੀ ਗੱਡੀ ਨੂੰ ਅਜੀਤ ਸਿੰਘ ਉਰਫ ਮੈਨੂੰ ਪੁੱਤਰ ਗੁਰਮੀਤ ਸਿੰਘ,ਹਰਪ੍ਰੀਤ ਉਰਫ ਹੈਪੀ ਪੁੱਤਰ ਹੁਸਨ ਲਾਲ,ਵਿਪਨ ਕੁਮਾਰ @ਮਾਣਾ ਪੁੱਤਰ ਨਸੀਬ ਚੰਦ ਗੋਪੀ ਪੁੱਤਰ ਕਿਸ਼ਨ ਕੁਮਾਰ ਵਾਸੀਆਨ ਭੁੱਲਾਰਾਈ ਫਗਵਾੜਾ ਵਗੈਰਾ ਵਿਅਕਤੀਆਂ ਨੇ ਘੇਰ ਕੇ ਪ੍ਰਦੀਪ ਸਿੰਘ ਦੇ ਸਿਰ ਵਿੱਚ ਦਾਤਰ ਹਮਲਾ ਕੀਤਾ ਤੇ ਉਸ ਨੂੰ ਜਾਣੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਬੰਧਿਤ ਪੁਲਿਸ ਅਫਸਰਾਂ ਵਲੋਂ ਸਿਆਸੀ ਲੋਕਾਂ ਦੀ ਸ਼ਹਿ ਤੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਸਗੋਂ ਗਲੋਂ ਗਲਾਮਾ ਲਾਹ ਕਰ 303 (2) ਦਾ ਮਾਮਲਾ ਹੀ ਦਰਜ ਕੀਤਾ ਗਿਆ ਹੈ।