EducationJalandhar

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਯੂਨੀਵਰਸਿਟੀ ਚੋਂ ਹਾਸਲ ਕੀਤਾ ਦੂਜਾ ਸਥਾਨ

ਲਾਇਲਪੁਰ ਖ਼ਾਲਸਾ ਕਾਲਜ ਦਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵੱਲੋਂ ਐਲਾਨੇ ਐੱਮਏ ਇਕਨਾਮਿਕਸ ਚੌਥਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਰਿਤੀਕਾ ਸ਼ਰਮਾ ਨੇ ਯੂਨੀਵਰਸਿਟੀ ਪ੍ਰਰੀਖਿਆ ਵਿਚੋਂ 2000 ਵਿਚੋਂ 1699 ਅੰਕ ਪ੍ਰਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚ ਦੂਜਾ ਸਥਾਨ ਹਾਸਲ ਕੀਤਾ। ਇਸੇ ਕਲਾਸ ਦੀ ਕਿਰਨ ਕੁਮਾਰੀ ਨੇ 1655 ਅੰਕ ਪ੍ਰਰਾਪਤ ਕਰਕੇ 5ਵਾਂ, ਪ੍ਰਰੀਤੀ ਨੇ 1554 ਅੰਕ ਪ੍ਰਰਾਪਤ ਕਰਕੇ 11ਵਾਂ, ਨਿਤੀਕਾ ਨੇ 1537 ਅੰਕ ਪ੍ਰਰਾਪਤ ਕਰਕੇ 14ਵਾਂ ਅਤੇ ਬਬੀਤਾ ਮੇਹਰਾ ਨੇ 1517 ਅੰਕ ਪ੍ਰਰਾਪਤ ਕਰਕੇ 17ਵਾਂ ਸਥਾਨ ਹਾਸਲ ਕੀਤਾ। ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਤੇ ਪਿੰ੍ਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

Back to top button