ਅੰਮ੍ਰਿਤਸਰ ਦੇ ਇਕ ਨਾਮੀ ਸਕੂਲ ਨੂੰ ਉਡਾਉਣ ਦੀ ਧਮਕੀ ਇਸ ’ਤੇ ਅੰਮ੍ਰਿਤਸਰ ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਰਾਤ ਨੂੰ ਹੀ ਪੁਲਿਸ ਦੇ ਸਾਈਬਰ ਸੈੱਲ ਨੇ ਵਾਇਰਲ ਹੋਏ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਘੰਟਿਆਂ ਵਿੱਚ ਹੀ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ। ਇਹ ਅਫਵਾਹ ਸਕੂਲ ਦੇ ਵਿਦਿਆਰਥੀਆਂ ਨੇ ਹੀ ਫੈਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਾਬਾਲਗ ਸਮਝ ਕੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਇੰਸਟਾਗ੍ਰਾਮ ‘ਤੇ ਇਕ ਮੈਸੇਜ ਵਾਇਰਲ ਹੋਇਆ ਸੀ, ਜਿਸ ‘ਚ 8 ਸਤੰਬਰ ਨੂੰ ਸਕੂਲ ‘ਚ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਵਟਸਐਪ ‘ਤੇ ਇਕ ਹੋਰ ਸੰਦੇਸ਼ ਸਾਂਝਾ ਕੀਤਾ ਗਿਆ, ਜਿਸ ‘ਚ 8 ਸਤੰਬਰ ਨੂੰ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਪੁਲੀਸ ਨੇ ਤੁਰੰਤ ਸੁਰੱਖਿਆ ਲਈ ਸਕੂਲ ਦੇ ਬਾਹਰ ਬਲੈਕ ਕਮਾਂਡੋ ਅਤੇ ਬਖਤਰਬੰਦ ਗੱਡੀਆਂ ਤਾਇਨਾਤ ਕਰ ਦਿੱਤੀਆਂ। ਇੰਨਾ ਹੀ ਨਹੀਂ ਸਾਈਬਰ ਸੈੱਲ ਤੋਂ ਮਿਲੇ ਇਨਪੁਟਸ ਦੇ ਆਧਾਰ ‘ਤੇ ਅੰਮ੍ਰਿਤਸਰ ਅਤੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਰਾਤੋ-ਰਾਤ ਛਾਪੇਮਾਰੀ ਕੀਤੀ। ਤਿੰਨ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
Read Next
1 day ago
ਅਕਾਲੀ ਆਗੂ ਨੇ ਨੌਕਰੀ ਦਾ ਝਾਂਸਾ ਦੇ ਕੇ ਠੱਗੇ 9 ਲੱਖ ਰੁਪਏ, ਗ੍ਰਿਫਤਾਰ
3 days ago
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਮਨਾਇਆ ਗਰਬਾ ਅਤੇ ਡਾਂਡੀਆ ਈਵੈਂਟ ਨਾਲ ਨਵਰਾਤਰੇ ਦਾ ਤਿਉਹਾਰ
3 days ago
ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ ਦਾ ਐਲਾਨ, ਦਫ਼ਤਰ ਤੇ ਸਕੂਲ-ਕਾਲਜ ਰਹਿਣਗੇ ਬੰਦ
4 days ago
SGPC ਪ੍ਰਧਾਨ ਦੀ ਚੋਣ ‘ਚ ਇਸ ਵਾਰ ਹੋਵੇਗਾ ਇਨ੍ਹਾਂ ‘ਚ ਜ਼ਬਰਦਸਤ ਟਾਕਰਾ
4 days ago
ਕੈਨੇਡਾ ਛੱਡ ਕੇ ਸਰਪੰਚੀ ਦੀ ਚੋਣ ਲੜਨ ਪੰਜਾਬ ‘ਚ ਆਇਆ ਨੌਜਵਾਨ ਗਭਰੂ
6 days ago
ਨਾਮਜ਼ਦਗੀ ਪੱਤਰ ਰੱਦ ਹੋਣ ‘ਤੇ ਉਮੀਦਵਾਰ ਪੈਟਰੋਲ ਲੈ ਕੇ ਟੈਂਕੀ ‘ਤੇ ਚੜ੍ਹਿਆ
6 days ago
ਚੱਲਦੇ ਜਗਰਾਤੇ ਦੌਰਾਨ ਪੰਡਾਲ ਡਿੱਗਿਆ, 2 ਔਰਤਾਂ ਦੀ ਮੌਤ, 15 ਜ਼ਖ਼ਮੀ
6 days ago
ਪੰਜਾਬ ‘ਚ ਪੰਚਾਇਤੀ ਚੋਣਾਂ ਤੋਂ ਪਹਿਲਾਂ ‘ਆਪ’ ਨੇਤਾ ਦੀ ਗੋਲੀ ਮਾਰ ਕੇ ਹੱਤਿਆ
1 week ago
ਪੰਜਾਬ ਚ ਇਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਨੂੰ ਪਈ ਭਾਜੜ
1 week ago
ਬਠਿੰਡਾ ਜਾ ਰਹੀ PRTC ਦੀ ਸਰਕਾਰੀ AC ਬੱਸ ਪਲਟੀ , 2 ਦੀ ਮੌਤ, 19 ਜ਼ਖ਼ਮੀ
Related Articles
Check Also
Close