EducationJalandhar

ਇੰਨੋਸੈਂਟ ਹਾਰਟਸ ਵਿੱਚ ਆਗਾਮੀ ਬੋਰਡ ਪ੍ਰੀਖਿਆਵਾਂ ਲਈ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਸ਼ੀਰਵਾਦ ਲੈਣ ਲਈ ਹਵਨ ਸਮਾਗਮ

Innocent Hearts Havan Ceremony to Seek Blessings for Class XII Students for Upcoming Board Exams

ਇੰਨੋਸੈਂਟ ਹਾਰਟਸ ਵਿੱਚ ਆਗਾਮੀ ਬੋਰਡ ਪ੍ਰੀਖਿਆਵਾਂ ਲਈ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਸ਼ੀਰਵਾਦ ਲੈਣ ਲਈ ਹਵਨ ਸਮਾਗਮ

ਇੰਨੋਸੈਂਟ ਹਾਰਟਸ ਸਕੂਲ – ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਵਿਖੇ ਬੋਰਡ ਦੀਆਂ 2023-24 ਦੀਆਂ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਸਰਵ ਸ਼ਕਤੀਮਾਨ ਦੀ ਕਿਰਪਾ ਅਤੇ  ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼ੁਭ ਹਵਨ ਸਮਾਗਮ ਕਰਵਾਇਆ ਗਿਆ।
ਸ਼੍ਰੀਮਤੀ ਸ਼ੈਲੀ ਬੌਰੀ, ਐਗਜ਼ੀਕਿਊਟਿਵ ਡਾਇਰੈਕਟਰ – ਸਕੂਲਜ਼, ਡਾ. ਪਲਕ ਗੁਪਤਾ ਬੌਰੀ, ਡਾਇਰੈਕਟਰ – ਸੀ.ਐੱਸ.ਆਰ., ਸ੍ਰੀ ਰਾਹੁਲ ਜੈਨ, ਡਿਪਟੀ ਡਾਇਰੈਕਟਰ – ਸਕੂਲਜ਼ ਅਤੇ ਕਾਲਜਜ਼, ਸ਼੍ਰੀਮਤੀ ਸ਼ਰਮੀਲਾ ਨਾਕਰਾ, ਡਿਪਟੀ ਡਾਇਰੈਕਟਰ – ਕਲਚਰਲ ਅਫੇਅਰਸ, ਪ੍ਰਿੰਸੀਪਲਸ – ਸ਼੍ਰੀਮਤੀ ਸ਼ਾਲੂ ਸਹਿਗਲ, ਲੋਹਾਰਾਂ, ਸ਼੍ਰੀ ਰਾਜੀਵ ਪਾਲੀਵਾਲ, ਗ੍ਰੀਨ ਮਾਡਲ ਟਾਊਨ, ਸ਼੍ਰੀਮਤੀ ਜਸਮੀਤ ਬਖਸ਼ੀ, ਨੂਰਪੁਰ, ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਡਾਇਰੈਕਟਰ – ਨੂਰਪੁੱਰ, ਸਟਾਫ਼ ਅਤੇ ਵਿਦਿਆਰਥੀਆਂ ਨੇ ਯੱਗ ਵਿੱਚ ਆਹੂਤੀਆਂ ਪਾਈਆਂ। ਮੰਤਰਾਂ ਦੇ ਜਾਪ ਨੇ ਮਾਹੌਲ ਨੂੰ ਧਾਰਮਿਕ ਅਤੇ ਦੈਵੀ ਉਤਸ਼ਾਹ ਨਾਲ ਭਰ ਦਿੱਤਾ। ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ।
ਇਸ ਧਾਰਮਿਕ ਸਮਾਗਮ ਉਪਰੰਤ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਦਿੱਤੇ ਗਏ। ਐਗਜ਼ੀਕਿਊਟਿਵ ਡਾਇਰੈਕਟਰ – ਸਕੂਲਜ਼, ਸ਼੍ਰੀਮਤੀ ਸ਼ੈਲੀ ਬੌਰੀ ਨੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਚੰਗੇ ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਅਤੇ ਉਜਵਲ ਭਵਿੱਖ ਲਈ ਬਹੁਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Related Articles

Back to top button